-moz-user-select:none; -webkit-user-select:none; -khtml-user-select:none; -ms-user-select:none; user-select:none;

Wednesday, October 31, 2012

ਰੱਬ ਦੀ ਫੋਟੋ



ਡਾ . ਹਰਦੀਪ ਕੌਰ ਸੰਧੂ

        ਇੱਕ ਬੱਚਾ ਆਪਣੀ ਡਰਾਇੰਗ ਦੀ ਕਾਪੀ ਵਿੱਚ ਕੋਈ ਤਸਵੀਰ ਬਣਾ ਰਿਹਾ ਸੀ । ਉਸ ਦੇ  ਅਧਿਆਪਕ ਨੇ ਪੁੱਛਿਆ, " ਬੇਟਾ, ਤੇਰੀ ਬਣਾਈ ਤਸਵੀਰ ਤਾਂ ਬੜੀ ਸੋਹਣੀ ਜਾਪਦੀ ਹੈਪਰ ਤੂੰ  ਬਣਾ ਕੀ ਰਿਹਾ ਹੈਂ ?"
ਬੱਚੇ ਨੇ ਬੜੀ ਸਹਿਜਤਾ ਨਾਲ ਜਵਾਬ ਦਿੱਤਾ ," ਮੈਂ ਰੱਬ ਦੀ ਫੋਟੋ  ਬਣਾ ਰਿਹਾ ਹਾਂ "
ਅਧਿਆਪਕ ਕਹਿਣ ਲੱਗਾ ," ਪਰ ਕਿਸੇ ਨੇ ਅੱਜ ਤੱਕ ਰੱਬ ਨੂੰ  ਨਹੀਂ ਵੇਖਿਆ । ਕੋਈ ਨਹੀਂ  ਜਾਣਦਾ ਕਿ ਰੱਬ  ਵੇਖਣ 'ਚ ਕਿਹੋ ਜਿਹਾ ਲੱਗਦਾ ਹੈ ।"
"ਲੋਕਾਂ ਨੂੰ ਪਤਾ ਲੱਗ ਜਾਵੇਗਾ , ਜਦੋਂ ਮੈਂ ਇਹ ਫੋਟੋ ਬਣਾ ਲਈ ।" ਐਨਾ ਕਹਿ ਕੇ ਬੱਚਾ ਫਿਰ ਉਸੇ ਲਗਨ  ਨਾਲ ਤਸਵੀਰ ਪੂਰੀ ਕਰਨ ਵਿੱਚ ਰੁੱਝ ਗਿਆ ।
                                           -0-


Monday, October 22, 2012

ਕਰਵਾ ਚੌਥ



 ਰੌਸ਼ਨ

“ਅਰੀ ਓ ਲੱਛਮੀ, ਆਜ ਬੜੀ ਲਿਸ਼ਕ ਰਹੀ ਐ ਰੀ!” ਠੇਕੇਦਾਰ ਨੇ ਮਜ਼ਦੂਰ ਔਰਤ ਦੇ ਹੁਸਨ ਨੂੰ ਦੇਖਦੇ ਹੋਏ ਕਿਹਾ।
“ਬਾਬੂ ਜੀ, ਆਜ ਹਮਾਰਾ ‘ਵਰੱਤ’ ਹੈ।” ਲਛਮੀ ਸ਼ਰਮਾ ਕੇ ਨੀਵੀਂ ਪਾ ਬੋਲੀ।
“ਤੋ ਫਿਰ ਕਾਮ ਕੈਸੇ ਕਰੋਗੀ?
“ਵੋਹ ਤੋ ਕਰਨਾ ਹੀ ਪੜੇਗਾ, ਮੀਆਂ ਬੀਮਾਰ ਹੈ ਕਈ ਦਿਨੋਂ ਸੇ, ਖਾਏਂਗੇ ਕਹਾਂ ਸੇ?
“ਯਹ ਲੋ, ਜਿਤਨੇ ਚਾਹੀਏ, ਰਹਿਣੇ ਦੇ ਕਾਮ-ਵਾਮ ਕੋ ਆਜ। ਸ਼ਾਮ ਕੋ ਕੁਆਟਰ ਮੇਂ ਆ ਜਾਣਾ।” ਠੇਕੇਦਾਰ ਨੇ ਲਲਚਾਈਆਂ ਨਜ਼ਰਾਂ ਨਾਲ ਉਸ ਵੱਲ ਪੈਸੇ ਵਧਾਉਂਦੇ ਹੋਏ ਕਿਹਾ।
“ਅਰੇ ਓ ਬਾਬੂ, ਸੰਭਲ ਕਰ ਬਾਤ ਕਰ, ਤੁਮ੍ਹਾਰੇ ਇਤਨੇ ਸੇ ਪੈਸੋਂ ਕੇ ਲਿਏ ਉਸੇ ਮਾਰ ਦੂੰ, ਮੈਂ ਉਸ ਕੇ ਲਿਏ ਕਾਮ ਤੋ ਕਯਾ ਜਾਨ ਭੀ…। ਤੁਮ ਕਯਾ ਜਾਨੋ ਰੇ ਮੇਰੇ ਮੀਆਂ ਕੋ।” ਲਛਮੀ ਨੇ ਪੈਸਿਆਂ ਨੂੰ ਠੇਕੇਦਾਰ ਦੇ ਮੂੰਹ ਤੇ ਮਾਰਦੇ ਹੋਏ ਕਿਹਾ।
ਆਪਣੇ ਘਰ ਠੇਕੇਦਾਰ ਦੀ ਪਤਨੀ  ਕਰਵੇ ਦੇ ਵਰਤ ਦਾ ਸਮਾਨ ਉਡੀਕ ਰਹੀ ਸੀ। ਅਚਾਨਕ ਬੂਹੇ ਤੇ ਦਸਤਕ ਸੁਣ, ਉਤਾਵਲੀ ਜਿਹੀ ਹੋ ਕੇ ਬਾਹਰ ਵੱਲ ਝਾਕੀ। ਭਈਆ ਰਾਮਦੀਨ ਹੱਥ ਵਿਚ ਸਮਾਨ ਦਾ ਥੈਲਾ ਚੁੱਕੀ ਸਮਾਨ ਦੀ ਪਰਚੀ ਠੇਕੇਦਾਰ ਦੀ ਪਤਨੀ ਨੂੰ ਫੜਾਉਂਦਾ ਹੋਇਆ ਬੋਲਿਆ, “ਬੀਬੀ ਜੀ, ਯਹ ਲੋ ਆਪਕਾ ਵਰਤ ਕਾ ਸਮਾਨ…ਔਰ ਬੀਬੀ ਜੀ, ਠੇਕੇਦਾਰ ਸਾ’ਬ ਨੇ ਬੋਲਾ ਥਾ ਕਿ ਵੋਹ ਆਜ ਨਹੀਂ ਆਏਂਗੇ, ਕਹੀਂ ਟੈਂਡਰ ਭਰਨੇ ਜਾਣਾ ਥਾ।”
ਠੇਕੇਦਾਰ ਦੀ ਪਤਨੀ ਨੇ ਮਨ ਹੀ ਮਨ ਵਿਚ ਹੌਕਾ ਜਿਹਾ ਭਰਦੇ ਹੋਏ ਕਿਹਾ, “ਵੋਹ ਪਹਿਲੇ ਕਬ ਆਤਾ ਥਾ, ਆਤਾ ਭੀ ਤੋ ਕੌਣ ਸਾ…!
ਉਹ ਮਨ ਹੀ ਮਨ ਕਹਿ ਰਹੀ ਸੀ, ‘ਵਰੱਤ ਤੋ ਪਹਿਲੇ ਮੈਂ ਕੌਣਸਾ ਉਸਕੇ ਲਿਏ ਰਖਤੀ ਹੂੰ, ਤੂੰ ਜੀਤਾ ਰਹਿ ਰੇ!
                                       -0-

Monday, October 15, 2012

ਬਰਾਦਰੀ



ਗੁਰਚਰਨ ਚੌਹਾਨ

ਟਾਂਗੇ ਵਾਲੇ ਊੜੀ ਤੇ ਜੂਲੀ ਦਾ ਅੱਜ ਫੇਰ ਰੌਲਾ ਪੈ ਗਿਆ ਸੀ।
ਤੜਕੇ ਪਿੰਡੋਂ ਹੋਏ ਫੈਸਲੇ ਅਨੁਸਾਰ, ਟਾਂਗੇ ਦਾ ਪਹਿਲਾ ਗੇੜਾ ਅੱਜ ਜੂਲੀ ਨੇ ਚੁੱਕਣਾ ਸੀ। ਪਰ ਜੂਲੀ ਦੇ ਘਰ ਪਏ ਕਲੇਸ਼ ਕਰਕੇ, ਉਹ ਅੱਡੇ ਤੇ ਰਤਾ ਕੁ ਕੁਵੇਲੇ ਆਇਆ ਸੀ। ਉਸ ਦੇ ਆਉਣ ਤੋਂ ਪਹਿਲਾਂ ਊੜੀ ਨੇ ਅੱਡੇ ਤੇ ਖੜ੍ਹੀਆਂ ਸਵਾਰੀਆਂ ਆਪਣੇ ਟਾਂਗੇ ਵਿਚ ਬੈਠਾ ਲਈਆਂ। ਜਦੋਂ ਜੂਲੀ ਆਪਣਾ ਟਾਂਗਾ ਲਿਆਇਆ ਤਾਂ ਉਹ ਊੜੀ ਦੇ ਗਲ ਪੈ ਗਿਆ।
ਅੱਜ ਪਹਿਲਾ ਗੇੜਾ ਲਾਉਣ ਦੀ ਵਾਰੀ ਮੇਰੀ ਸੀ, ਤੂੰ ਕਿਵੇਂ?ਜੂਲੀ ਦੀਆਂ ਰਗਾਂ ਵਿਚਲਾ ਹਰਖ ਬੋਲ ਰਿਹਾ ਸੀ।
ਜੇ ਤੂੰ ਬਾਰ੍ਹਾਂ ਵਜੇ ਤੱਕ ਘਰੇ ਸੁੱਤਾ ਰਹੇਂਗਾ ਤਾਂ ਮੈਂ ਤੈਨੂੰ ਡੀਕੀ ਜਾਵਾਂ।
ਗੱਲ ਤੂੰ-ਤੂੰ, ਮੈਂ-ਮੈਂਤੋਂ ਵਧਦੀ ਵਧਦੀ ਵਾਹਵਾ ਵਧ ਗਈ। ਊੜੀ ਨੇ ਜੂਲੀ ਨੂੰ ਗਲੋਂ ਜਾ ਫੜਿਆ। ਅੱਡੇ ਤੇ ਖੜੇ ਲੋਕਾਂ ਨੇ ਦੋਹਾਂ ਨੂੰ ਛੁੜਾ ਦਿੱਤਾ ਤੇ ਸਵਾਰੀਆਂ ਊੜੀ ਦੇ ਟਾਂਗੇ ਤੋਂ ਉਤਰਵਾ ਕੇ ਜੂਲੀ ਦੇ ਟਾਂਗੇ ਵਿਚ ਬੈਠਾ ਦਿੱਤੀਆਂ ਗਈਆਂ।
ਕੁਝ ਚਿਰ ਪਿੱਛੋਂ ਇਕ ਥ੍ਰੀ-ਵ੍ਹੀਲਰ ਸ਼ਹਿਰ ਵੱਲੋਂ ਆਇਆ ਤੇ ਪਿੰਡ ਵਿਚ ਸਵਾਰੀਆਂ ਲਾਹ ਕੇ ਅੱਡੇ ਤੇ ਆ ਖਲੋਤਾ। ਥ੍ਰੀ-ਵ੍ਹੀਲਰ ਵਾਲਾ ਜੂਲੀ ਦੇ ਟਾਂਗੇ ਵਿਚ ਬੈਠੀਆਂ ਸਵਾਰੀਆਂ ਨੂੰ ਸੰਕੇਤਕ ਇਸ਼ਾਰਿਆਂ ਨਾਲ ਥ੍ਰੀ-ਵ੍ਹੀਲਰ ਵਿਚ ਬੈਠਣ ਲਈ ਉਕਸਾਉਣ ਲੱਗਾ।
ਆਪਾਂ ਤਾਂ ਹੁਣੇ ਚੱਲੇ ਆਂਜਿਸ ਨੇ ਜਾਣੈ ਦਸ ਮਿੰਟਾਂ ਚ ਮੰਡੀਆਓ ਬੈਠੋ।ਉਹ ਥ੍ਰੀ-ਵ੍ਹੀਲਰ ਦੀ ਰੇਸ ਤੇ ਰੇਸ ਦੇਈ ਜਾ ਰਿਹਾ ਸੀ।
ਜੂਲੀ ਤਾਂ ਹਾਲੇ ਖੜਾ ਸੋਚ ਹੀ ਰਿਹਾ ਸੀ, ਪਰ ਊੜੀ ਨੇ ਭੱਜ ਕੇ ਥ੍ਰੀ-ਵ੍ਹੀਲਰ ਵਾਲਾ ਲੋਹੜੇ ਦੀ ਫੁਰਤੀ ਨਾਲ ਬਾਹਰ ਧੂਹ ਲਿਆ ਤੇ ਛਾਂਟਾ ਪਸ਼ੂਆਂ ਵਾਂਗ ਵਰ੍ਹਾਉਣ ਲੱਗਾਲੋਕਾਂ ਨੇ ਥ੍ਰੀ-ਵ੍ਹੀਲਰ ਵਾਲਾ ਮਸਾਂ ਛੁਡਾਇਆ।
ਊਂਈਂ ਹਿੱਲਿਆ ਫਿਰਦੈਪਹਿਲਾਂ ਜੂਲੀ ਨਾਲ ਲੜਿਆ ਤੇ ਹੁਣ ਸਕੂਟਰੀ ਜਿਹੀ ਵਾਲੇ ਦੇ ਗਲ ਪੈ ਗਿਆ।ਬਿਸ਼ਨੀ ਦੂਜੀਆਂ ਸਵਾਰੀਆਂ ਨੂੰ ਕਹਿ ਰਹੀ ਸੀ।
ਤਾਈ, ਜੇ ਸਕੂਟਰੀਆਂ ਵਾਲੇ ਐਂ ਸਾਡੀਆਂ ਸਵਾਰੀਆਂ ਲਿਜਾਣ ਲੱਗ ਪਏ ਤਾਂ ਸਾਡਾ ਕੀ ਬਣੂ? ਜੂਲੀ ਨਾਲ ਤਾਂ ਮੈਂ ਫੇਰ ਵੀ ਨਿੱਬੜ ਲੂੰਊੜੀ ਜੂਲੀ ਦੇ ਪੈਰਦਾਨ ਤੇ ਪੈਰ ਰੱਖਦਾ ਕਹਿ ਰਿਹਾ ਸੀ।
                        -0-


Monday, October 8, 2012

ਕਿਸਮਤ



ਸੁਖਚਰਨ ਸਿੰਘ ਸਿੱਧੂ

ਅਖ਼ਬਾਰ ਲੈ ਕੇ ਮੈਂ ਮਸਾਂ ਅਜੇ ਬੱਸ ਵਿਚ ਬੈਠਾ ਹੀ ਸਾਂ ਕਿ ਮੇਰੇ ਨਾਲ ਵਾਲੀ ਸੀਟ ਉੱਤੇ ਬੈਠੇ ਭਈਏ ਨੇ ਮੇਰੇ ਵੱਲ ਉਲਰਕੇ ਕਿਹਾ, “ਸਰਦਾਰ ਜੀ, ਜ਼ਰਾ ਅਖਬਾਰ ਤੋ ਦੇਣਾ।ਜੀਅ ਕੀਤਾ ਕਿ ਕਹਿ ਦਿਆਂ ਕਿ ਸਾਲਿਆ ਜੇ ਅਖ਼ਬਾਰ ਪੜ੍ਹਨ ਦਾ ਔਨਾ ਹੀ ਸ਼ੌਕ ਹੈ ਤਾਂ ਆਪਣਾ ਅਖ਼ਬਾਰ ਕਿਉਂ ਨਹੀਂ ਖਰੀਦ ਲੈਂਦਾ।
ਪਰ ਅਗਲੇ ਹੀ ਪਲ ਮੇਰੇ ਮਨ ਨੂੰ ਦਇਆ ਭਾਵ ਨੇ ਆ ਦਬੋਚਿਆ ਤੇ ਅਖ਼ਬਾਰ ਵਾਲਾ ਹੱਥ ਆਪ ਮੁਹਾਰੇ ਭਈਏ ਵੱਲ ਵਧ ਗਿਆ।
ਮੈਨੂੰ ਉਸ ਵੇਲੇ ਬਹੁਤ ਹੈਰਾਨੀ ਹੋਈ ਜਦੋਂ ਭਈਏ ਨੇ ਅਖ਼ਬਾਰ ਪੜ੍ਹਨ ਦੀ ਥਾਂ ਤੇ ਜੇਬ ਵਿੱਚੋਂ ਥੱਬਾ ਕੁ ਟਿਕਟਾਂ ਕੱਢ ਕੇ ਉਨ੍ਹਾਂ ਦੇ ਨੰਬਰ ਅਖ਼ਬਾਰ ਉੱਤੇ ਆਏ ਲਾਟਰੀ ਦੇ ਨਤੀਜੇ ਨਾਲ ਮਿਲਾਉਣੇ ਸ਼ੁਰੂ ਕਰ ਦਿੱਤੇ। ਇਕ ਇਕ ਕਰਕੇ ਉਸਨੇ ਸਾਰੀਆਂ ਟਿਕਟਾਂ ਦੇ ਨੰਬਰ ਮਿਲਾਏ। ਪਰ ਇਨਾਮ ਉਸਦਾ ਕਿਸੇ ਸੀਰੀਜ਼ ਵਿਚ ਵੀ ਨਾ ਆਇਆ।
ਹੁਣ ਤਕ ਉਸਦਾ ਰੰਗ ਉੱਡ ਚੁੱਕਾ ਸੀ ਤੇ ਚਿਹਰਾ ਪੀਲਾ ਭੂਕ ਹੋ ਚੁੱਕਾ ਸੀ। ਉਸਦੇ ਮੱਥੇ ਉੱਤੇ ਪਸੀਨੇ ਦੀਆਂ ਬੂੰਦਾਂ ਪਰਤੱਖ ਨਜ਼ਰ ਆ ਰਹੀਆਂ ਸਨ। ਉਸ ਦੀਆਂ ਅੱਖਾਂ ਵਿਚ ਨਿਰਾਸਤਾ ਦੀ ਡੂੰਘੀ ਸ਼ਾਮ ਉਤਰ ਆਈ ਸੀ।
ਮੈਨੂੰ ਅਖ਼ਬਾਰ ਫੜਾਉਂਦਿਆਂ ਉਸ ਇਕ ਲੰਮਾ ਹਉਕਾ ਲਿਆ ਤੇ ਕਿਹਾ, “ਅਪਣੀ ਤੋ ਸਰਦਾਰ ਜੀ ਕਿਸਮਤ ਹੀ ਖਰਾਬ ਹੈ। ਨਸੀਬ ਹੀ ਫੂਟਾ ਹੈ। ਸਾਲਾ ਦਸ ਟਿਕਟ ਅਲਗ ਅਲਗ ਸੀਰੀਜ ਕਾ ਲੀਯਾ, ਪਰ ਇਨਾਮ ਫਿਰ ਭੀ ਨਹੀਂ ਨਿਕਲਾ।
ਅਖ਼ਬਾਰ ਮੋੜਦਿਆਂ ਭਈਏ ਦੀਆਂ ਗੱਲਾਂ ਸੁਣਕੇ ਮਨ ਵਿਚ ਰੰਜ ਹੋਇਆ ਕਿ ਭਾਰਤੀ ਲੋਕ ਅਜੇ ਵੀ ਤਕਦੀਰ ਤੇ ਨਸੀਬ ਦੇ ਚੱਕਰਾਂ ਵਿਚ ਫਸੇ ਹੋਏ ਨੇ। ਇੱਕੀਵੀਂ ਸਦੀ ਆਉਣ ਵਾਲੀ ਹੈ ਤੇ ਅਸੀਂ ਅਜੇ ਵੀ ਕਿਸਮਤ ਨੂੰ ਹੀ ਆਪਣੀ ਹੋਣੀ ਸਮਝੀ ਬੈਠੇ ਹਾਂ। ਚਿੜ ਜਿਹੀ ਨਾਲ ਮੈਂ ਭਈਏ ਨੂੰ ਕਿਹਾ, “ਹਾਂ ਭਾਈ, ਜੇ ਤੇਰੀ ਕਿਸਮਤ ਅੱਛੀ ਹੋਤੀ ਤੋ ਤੂੰ ਅਵੱਸ਼ ਕਿਸੇ ਮੰਤਰੀ ਕੇ ਘਰ ਮੇਂ ਯਾ ਕਿਸੀ ਬੜੇ ਕਾਰਖਾਨੇਦਾਰ ਕੇ ਘਰ ਪੈਦਾ ਹੋਤਾ। ਕਿਸਮਤ ਮਾੜੀ ਔਰ ਫੂਟੇ ਨਸੀਬ ਕੀ ਹੀ ਬਾਤ ਹੈ ਕਿ ਤੂੰ ਕਿਸੀ ਗਰੀਬ ਕੇ ਘਰ ਪੈਦਾ ਹੁਆ ਹੈ। ਔਰ ਅਬ ਪੰਜਾਬ ਮੇਂ ਮਜ਼ਦੂਰੀ ਕੇ ਲੀਏ ਬਿਹਾਰ ਸੇ ਆਇਆ ਹੈ। ਪਰ ਯਾਦ ਰੱਖ ਯੇਹ ਲਾਟਰੀ-ਵਾਟਰੀ ਸੇ ਤੇਰੀ ਕਿਸਮਤ ਖੁਲਣੇ ਵਾਲੀ ਨਹੀਂ। ਮਿਹਨਤ ਕਰ ਔਰ ਹਿੰਮਤ ਰੱਖ, ਤੇਰੀ ਤਕਦੀਰ ਅਵੱਸ਼ ਬਦਲੇਗੀ। ਔਰ ਸੁਣ, ਮਨੁੱਖ ਆਪਣੀ ਕਿਸਮਤ ਕੋ ਖੁਦ ਬਨਾਣੇ ਵਾਲਾ ਹੈ। ਆਪਣੀ ਤਕਦੀਰ ਕਾ ਆਪ ਸੁਆਮੀ  ਹੈ। ਆਪਣਾ ਭਗਵਾਨ ਆਪ ਹੀ ਹੈ। ਸਮਝੇ।
                           -0-