ਰੌਸ਼ਨ
“ਅਰੀ ਓ ਲੱਛਮੀ, ਆਜ ਬੜੀ ਲਿਸ਼ਕ ਰਹੀ ਐ ਰੀ!” ਠੇਕੇਦਾਰ ਨੇ ਮਜ਼ਦੂਰ
ਔਰਤ ਦੇ ਹੁਸਨ ਨੂੰ ਦੇਖਦੇ ਹੋਏ ਕਿਹਾ।
“ਬਾਬੂ ਜੀ, ਆਜ ਹਮਾਰਾ ‘ਵਰੱਤ’ ਹੈ।” ਲਛਮੀ ਸ਼ਰਮਾ ਕੇ ਨੀਵੀਂ
ਪਾ ਬੋਲੀ।
“ਤੋ ਫਿਰ ਕਾਮ ਕੈਸੇ ਕਰੋਗੀ?”
“ਵੋਹ ਤੋ ਕਰਨਾ ਹੀ ਪੜੇਗਾ, ਮੀਆਂ ਬੀਮਾਰ ਹੈ ਕਈ ਦਿਨੋਂ ਸੇ,
ਖਾਏਂਗੇ ਕਹਾਂ ਸੇ?”
“ਯਹ ਲੋ, ਜਿਤਨੇ ਚਾਹੀਏ, ਰਹਿਣੇ ਦੇ ਕਾਮ-ਵਾਮ ਕੋ ਆਜ। ਸ਼ਾਮ
ਕੋ ਕੁਆਟਰ ਮੇਂ ਆ ਜਾਣਾ।” ਠੇਕੇਦਾਰ ਨੇ ਲਲਚਾਈਆਂ ਨਜ਼ਰਾਂ ਨਾਲ ਉਸ ਵੱਲ ਪੈਸੇ ਵਧਾਉਂਦੇ ਹੋਏ
ਕਿਹਾ।
“ਅਰੇ ਓ ਬਾਬੂ, ਸੰਭਲ ਕਰ ਬਾਤ ਕਰ, ਤੁਮ੍ਹਾਰੇ ਇਤਨੇ ਸੇ
ਪੈਸੋਂ ਕੇ ਲਿਏ ਉਸੇ ਮਾਰ ਦੂੰ, ਮੈਂ ਉਸ ਕੇ ਲਿਏ ਕਾਮ ਤੋ ਕਯਾ ਜਾਨ ਭੀ…। ਤੁਮ ਕਯਾ ਜਾਨੋ ਰੇ
ਮੇਰੇ ਮੀਆਂ ਕੋ।” ਲਛਮੀ ਨੇ ਪੈਸਿਆਂ ਨੂੰ ਠੇਕੇਦਾਰ ਦੇ ਮੂੰਹ ਤੇ ਮਾਰਦੇ ਹੋਏ ਕਿਹਾ।
ਆਪਣੇ ਘਰ ਠੇਕੇਦਾਰ ਦੀ ਪਤਨੀ ਕਰਵੇ ਦੇ ਵਰਤ ਦਾ ਸਮਾਨ ਉਡੀਕ ਰਹੀ ਸੀ। ਅਚਾਨਕ ਬੂਹੇ
ਤੇ ਦਸਤਕ ਸੁਣ, ਉਤਾਵਲੀ ਜਿਹੀ ਹੋ ਕੇ ਬਾਹਰ ਵੱਲ ਝਾਕੀ। ਭਈਆ ਰਾਮਦੀਨ ਹੱਥ ਵਿਚ ਸਮਾਨ ਦਾ ਥੈਲਾ
ਚੁੱਕੀ ਸਮਾਨ ਦੀ ਪਰਚੀ ਠੇਕੇਦਾਰ ਦੀ ਪਤਨੀ ਨੂੰ ਫੜਾਉਂਦਾ ਹੋਇਆ ਬੋਲਿਆ, “ਬੀਬੀ ਜੀ, ਯਹ ਲੋ ਆਪਕਾ
ਵਰਤ ਕਾ ਸਮਾਨ…ਔਰ ਬੀਬੀ ਜੀ, ਠੇਕੇਦਾਰ ਸਾ’ਬ ਨੇ ਬੋਲਾ ਥਾ ਕਿ ਵੋਹ ਆਜ ਨਹੀਂ ਆਏਂਗੇ, ਕਹੀਂ
ਟੈਂਡਰ ਭਰਨੇ ਜਾਣਾ ਥਾ।”
ਠੇਕੇਦਾਰ ਦੀ ਪਤਨੀ ਨੇ ਮਨ ਹੀ ਮਨ ਵਿਚ ਹੌਕਾ ਜਿਹਾ ਭਰਦੇ
ਹੋਏ ਕਿਹਾ, “ਵੋਹ ਪਹਿਲੇ ਕਬ ਆਤਾ ਥਾ, ਆਤਾ ਭੀ ਤੋ ਕੌਣ ਸਾ…!”
ਉਹ ਮਨ ਹੀ ਮਨ ਕਹਿ ਰਹੀ ਸੀ, ‘ਵਰੱਤ ਤੋ ਪਹਿਲੇ ਮੈਂ ਕੌਣਸਾ
ਉਸਕੇ ਲਿਏ ਰਖਤੀ ਹੂੰ, ਤੂੰ ਜੀਤਾ ਰਹਿ ਰੇ!”
-0-
No comments:
Post a Comment