-moz-user-select:none; -webkit-user-select:none; -khtml-user-select:none; -ms-user-select:none; user-select:none;

Monday, October 15, 2012

ਬਰਾਦਰੀ



ਗੁਰਚਰਨ ਚੌਹਾਨ

ਟਾਂਗੇ ਵਾਲੇ ਊੜੀ ਤੇ ਜੂਲੀ ਦਾ ਅੱਜ ਫੇਰ ਰੌਲਾ ਪੈ ਗਿਆ ਸੀ।
ਤੜਕੇ ਪਿੰਡੋਂ ਹੋਏ ਫੈਸਲੇ ਅਨੁਸਾਰ, ਟਾਂਗੇ ਦਾ ਪਹਿਲਾ ਗੇੜਾ ਅੱਜ ਜੂਲੀ ਨੇ ਚੁੱਕਣਾ ਸੀ। ਪਰ ਜੂਲੀ ਦੇ ਘਰ ਪਏ ਕਲੇਸ਼ ਕਰਕੇ, ਉਹ ਅੱਡੇ ਤੇ ਰਤਾ ਕੁ ਕੁਵੇਲੇ ਆਇਆ ਸੀ। ਉਸ ਦੇ ਆਉਣ ਤੋਂ ਪਹਿਲਾਂ ਊੜੀ ਨੇ ਅੱਡੇ ਤੇ ਖੜ੍ਹੀਆਂ ਸਵਾਰੀਆਂ ਆਪਣੇ ਟਾਂਗੇ ਵਿਚ ਬੈਠਾ ਲਈਆਂ। ਜਦੋਂ ਜੂਲੀ ਆਪਣਾ ਟਾਂਗਾ ਲਿਆਇਆ ਤਾਂ ਉਹ ਊੜੀ ਦੇ ਗਲ ਪੈ ਗਿਆ।
ਅੱਜ ਪਹਿਲਾ ਗੇੜਾ ਲਾਉਣ ਦੀ ਵਾਰੀ ਮੇਰੀ ਸੀ, ਤੂੰ ਕਿਵੇਂ?ਜੂਲੀ ਦੀਆਂ ਰਗਾਂ ਵਿਚਲਾ ਹਰਖ ਬੋਲ ਰਿਹਾ ਸੀ।
ਜੇ ਤੂੰ ਬਾਰ੍ਹਾਂ ਵਜੇ ਤੱਕ ਘਰੇ ਸੁੱਤਾ ਰਹੇਂਗਾ ਤਾਂ ਮੈਂ ਤੈਨੂੰ ਡੀਕੀ ਜਾਵਾਂ।
ਗੱਲ ਤੂੰ-ਤੂੰ, ਮੈਂ-ਮੈਂਤੋਂ ਵਧਦੀ ਵਧਦੀ ਵਾਹਵਾ ਵਧ ਗਈ। ਊੜੀ ਨੇ ਜੂਲੀ ਨੂੰ ਗਲੋਂ ਜਾ ਫੜਿਆ। ਅੱਡੇ ਤੇ ਖੜੇ ਲੋਕਾਂ ਨੇ ਦੋਹਾਂ ਨੂੰ ਛੁੜਾ ਦਿੱਤਾ ਤੇ ਸਵਾਰੀਆਂ ਊੜੀ ਦੇ ਟਾਂਗੇ ਤੋਂ ਉਤਰਵਾ ਕੇ ਜੂਲੀ ਦੇ ਟਾਂਗੇ ਵਿਚ ਬੈਠਾ ਦਿੱਤੀਆਂ ਗਈਆਂ।
ਕੁਝ ਚਿਰ ਪਿੱਛੋਂ ਇਕ ਥ੍ਰੀ-ਵ੍ਹੀਲਰ ਸ਼ਹਿਰ ਵੱਲੋਂ ਆਇਆ ਤੇ ਪਿੰਡ ਵਿਚ ਸਵਾਰੀਆਂ ਲਾਹ ਕੇ ਅੱਡੇ ਤੇ ਆ ਖਲੋਤਾ। ਥ੍ਰੀ-ਵ੍ਹੀਲਰ ਵਾਲਾ ਜੂਲੀ ਦੇ ਟਾਂਗੇ ਵਿਚ ਬੈਠੀਆਂ ਸਵਾਰੀਆਂ ਨੂੰ ਸੰਕੇਤਕ ਇਸ਼ਾਰਿਆਂ ਨਾਲ ਥ੍ਰੀ-ਵ੍ਹੀਲਰ ਵਿਚ ਬੈਠਣ ਲਈ ਉਕਸਾਉਣ ਲੱਗਾ।
ਆਪਾਂ ਤਾਂ ਹੁਣੇ ਚੱਲੇ ਆਂਜਿਸ ਨੇ ਜਾਣੈ ਦਸ ਮਿੰਟਾਂ ਚ ਮੰਡੀਆਓ ਬੈਠੋ।ਉਹ ਥ੍ਰੀ-ਵ੍ਹੀਲਰ ਦੀ ਰੇਸ ਤੇ ਰੇਸ ਦੇਈ ਜਾ ਰਿਹਾ ਸੀ।
ਜੂਲੀ ਤਾਂ ਹਾਲੇ ਖੜਾ ਸੋਚ ਹੀ ਰਿਹਾ ਸੀ, ਪਰ ਊੜੀ ਨੇ ਭੱਜ ਕੇ ਥ੍ਰੀ-ਵ੍ਹੀਲਰ ਵਾਲਾ ਲੋਹੜੇ ਦੀ ਫੁਰਤੀ ਨਾਲ ਬਾਹਰ ਧੂਹ ਲਿਆ ਤੇ ਛਾਂਟਾ ਪਸ਼ੂਆਂ ਵਾਂਗ ਵਰ੍ਹਾਉਣ ਲੱਗਾਲੋਕਾਂ ਨੇ ਥ੍ਰੀ-ਵ੍ਹੀਲਰ ਵਾਲਾ ਮਸਾਂ ਛੁਡਾਇਆ।
ਊਂਈਂ ਹਿੱਲਿਆ ਫਿਰਦੈਪਹਿਲਾਂ ਜੂਲੀ ਨਾਲ ਲੜਿਆ ਤੇ ਹੁਣ ਸਕੂਟਰੀ ਜਿਹੀ ਵਾਲੇ ਦੇ ਗਲ ਪੈ ਗਿਆ।ਬਿਸ਼ਨੀ ਦੂਜੀਆਂ ਸਵਾਰੀਆਂ ਨੂੰ ਕਹਿ ਰਹੀ ਸੀ।
ਤਾਈ, ਜੇ ਸਕੂਟਰੀਆਂ ਵਾਲੇ ਐਂ ਸਾਡੀਆਂ ਸਵਾਰੀਆਂ ਲਿਜਾਣ ਲੱਗ ਪਏ ਤਾਂ ਸਾਡਾ ਕੀ ਬਣੂ? ਜੂਲੀ ਨਾਲ ਤਾਂ ਮੈਂ ਫੇਰ ਵੀ ਨਿੱਬੜ ਲੂੰਊੜੀ ਜੂਲੀ ਦੇ ਪੈਰਦਾਨ ਤੇ ਪੈਰ ਰੱਖਦਾ ਕਹਿ ਰਿਹਾ ਸੀ।
                        -0-


No comments: