-moz-user-select:none; -webkit-user-select:none; -khtml-user-select:none; -ms-user-select:none; user-select:none;

Monday, June 9, 2014

ਸਲਾਮੀ




ਪ੍ਰੋ. ਹਮਦਰਦਵੀਰ ਨੌਸ਼ਹਿਰਵੀ

ਅਧਿਆਪਕ ਦਿਵਸ ਮਨਾਇਆ ਜਾ ਰਿਹਾ ਸੀ। ਬੱਚੇ ਵਰਦੀ ਪਾ ਕੇ ਕਤਾਰਾਂ ਵਿੱਚ ਖ੍ਹੇ ਸਨ। ਧੁੱਪ ਤਿੱਖੀ ਹੋ ਰਹੀ ਸੀ। ਸਿੱਖਿਆ ਮੰਤਰੀ ਦਾ ਇੰਤਾਰ ਹੋ ਰਿਹਾ ਸੀ। ਸਿੱਖਿਆ ਮੰਤਰੀ ਨੇ ਸਵੇਰੇ ਨੌਂ ਵਜੇ ਆਉਣਾ ਸੀ, ਪਰ ਅਜੇ ਤੱਕ ਨਹੀਂ ਸਨ ਆਏ। ਪਤਾ ਲੱਗਾ ਕਿ ਬੀਤੀ ਰਾਤ ਚਿੱਟੇ ਵਾਲਾਂ ਵਾਲੀ ਮਾਈ ਦਾ ਜਗਰਾਤਾ ਸੀ। ਮੰਤਰੀ ਜੀ ਰਾਤ ਦੇਰ ਨਾਲ ਸੁੱਤੇ ਸਨ।
ਚਾਰ ਘੰਟੇ ਬੀਤ ਗਏ ਸਨ। ਮੰਤਰੀ ਜੀ ਹਾਲੇ ਤੱਕ ਨਹੀਂ ਸਨ ਪੁੱਜੇ। ਸਕੂਲ ਦੇ ਬੱਚੇ ਭੁੱਖੇ, ਪਿਆਸੇ ਧੁੱਪ ਵਿੱਚ ਕਤਾਰਾਂ ਵਿੱਚ ਬੁੱਤ ਬਣ ਕੇ ਖ੍ਹੇ ਸਨ।
ਮੰਤਰੀ ਜੀ ਦੀਆਂ ਕਾਰਾਂ ਦਾ ਕਾਫ਼ਲਾ ਸਕੂਲ ਦੀ ਗਰਾਊਂਡ ਵਿੱਚ ਪਹੁੰਚਿਆ। ਬੱਚਿਆਂ ਨੂੰ ਸਾਵਧਾਨ ਕੀਤਾ ਗਿਆ। ਲਗਭਗ 15 ਬੱਚੇ ਬੇਹੋਸ਼ ਹੋ ਕੇ ਡਿੱਗ ਪਏ। ਗਰਮੀ ਨਾਲ ਸਾਹ ਘੁੱਟ ਰਿਹਾ ਸੀ।
ਇਹ ਕੀ ਹੈ?” ਮੰਤਰੀ ਜੀ ਨੇ ਪੁੱਛਿਆ।
ਬੱਚੇ ਸਲਾਮੀ ਦੇ ਰਹੇ ਹਨ ਸਰ।
ਬੋਲੋ ਭਾਰਤ ਮਾਤਾ ਕੀ ਜੈ।
                                        -0-
                             

Sunday, June 1, 2014

ਵਾਧੂ ਖਰਚ



ਹਰਭਜਨ ਸਿੰਘ ਖੇਮਕਰਨੀ

ਪੈਂਹਠਾਂ ਨੂੰ ਪਹੁੰਚ ਰਹੇ ਬਿਸ਼ਨ ਸਿੰਘ ਨੂੰ ਗੋਡਿਆਂ ਦੇ ਦਰਦਾਂ ਕਾਰਨ ਸੋਟੀ ਦੇ ਸਹਾਰੇ ਤੁਰਨਾ ਪੈਂਦਾ ਹੈ। ਉਸਦੀ ਉਮਰ ਦੇ ਹਾਣੀ ਅਕਸਰ ਉਸਨੂੰ ਗੋਡਿਆਂ ਦੇ ਦਰਦਾਂ ਦੇ ਇਲਾਜ ਵਾਸਤੇ ਟੋਟਕੇ ਦੱਸਦੇ। ਦੂਰ-ਨੇੇ ਦੇ ਡਾਕਟਰਾਂ ਦੀ ਦੱਸ ਪਾਉਂਦੇ, ਜਿੱਥੇ ਉਹਨਾਂ ਦੇ ਕਿਸੇ ਰਿਸ਼ਤੇਦਾਰ ਨੂੰ ਗੋਡਿਆਂ ਦੀਆਂ ਦਰਦਾਂ ਤੋਂ ਆਰਾਮ ਆਇਆ ਹੁੰਦਾ। ਉਹ ਸਭ ਨੂੰ ਵਾਇਦਾ ਕਰਦਾ ਕਿ ਉਹ ਦੱਸੇ ਹੋਏ ਟੋਟਕਿਆਂ ਨੂੰ ਜ਼ਰੂਰ ਵਰਤੇਗਾ ਜਾਂ ਦੱਸੇ ਡਾਕਟਰ ਕੋਲੋਂ ਦੁਆਈ ਲਿਆਏਗਾ। ਪਰ ਘਰਦਿਆਂ ਦੀ ਅਣ-ਗਹਿਲੀ ਬਾਰੇ ਕੀ ਦੱਸੇ ਕਿ ਸਵੇਰੇ-ਸਵੇਰੇ ਚਾਹ ਦੇ ਕੱਪ ਵਾਸਤੇ ਕਈ ਵਾਰ ਸੋਟੀ ਖਕਾਉਣੀ ਪੈਂਦੀ ਏ ਤੇ ਖੰਘਣਾ ਵੀ ਪੈਂਦੈ। ਜਦੋਂ ਗੋਡਿਆਂ ਦੀ ਦਰਦ ਅਸਹਿ ਹੋ ਜਾਂਦੀ ਤਾਂ ਉਹ ਪੀ ਰੋਕਣ ਵਾਲੀ ਸਸਤੀ ਜਿਹੀ ਗੋਲੀ ਖਾ ਛੱਡਦਾ ਤੇ ਘਰ ਦੇ ਕੰਮਾਂ ਵਿੱਚ ਰੁੱਝ ਜਾਂਦਾ, ਜਿਨ੍ਹਾਂ ਵਿੱਚ ਸ਼ਾਮਲ ਹੁੰਦੇ ਤਰੀਕ ਖਤਮ ਹੋਣ ਤੋਂ ਪਹਿਲਾਂ ਪਾਣੀ, ਬਿਜਲੀ, ਟੈਲੀਫੂਨ ਦੇ ਬਿੱਲ ਤਾਰਨੇ ਤੇ ਬੱਚਿਆਂ ਦੀਆਂ ਸਕੂਲ ਦੀਆਂ ਫੀਸਾਂ ਜਮ੍ਹਾਂ ਕਰਵਾਉਣੀਆਂ। ।
ਬਿਜਲੀ ਦਾ ਬਿੱਲ ਤੇ ਪੈਸੇ ਲੈ ਕੇ ਉਹ ਹੌਲੀ-ਹੌਲੀ ਸੋਟੀ ਦੇ ਸਹਾਰੇ ਤੁਰਦਾ ਹੋਇਆ ਬਿਜਲੀ-ਦਫਤਰ ਪਹੁੰਚ ਖਿਕੀ ਸਾਹਮਣੇ ਲੱਗੀ ਲਾਈਨ ਵਿੱਚ ਖਲੋ ਗਿਆ। ਭੀ ਭਾਵੇਂ ਥੋ੍ਹੀ ਸੀ ਤੇ ਕਈਆਂ ਨੇ ਉਸਨੂੰ ਇੱਕ ਪਾਸੇ ਖਲੋਣ ਦੀ ਸਲਾਹ ਵੀ ਦਿੱਤੀ ਕਿ ਵਾਰੀ ਆਉਣ ਤੇ ਆਵਾਜ਼ ਦੇ ਦੇਣਗੇ, ਪਰ ਉਹ ਫਿਰ ਵੀ ਆਪਣੀ ਵਾਰੀ ਦੀ ਉਡੀਕ ਕਰਨ ਲੱਗਾ ਤਾਂ ਉਸਦੇ ਗੁਆਂਢੀ ਸਤਨਾਮ ਸਿੰਘ ਨੇ ਆ ਮੋਢਾ ਥਪਥਪਾਇਆ।
ਕਿਉਂ, ਤੂੰ ਵੀ ਬਿੱਲ ਤਾਰਨ ਆਇਐਂ?” ਮੁਸਕਰਾਂਦਿਆਂ ਬਿਸ਼ਨ ਸਿੰਘ ਨੇ ਪੁੱਛਿਆ।
ਤੈਨੂੰ ਤਾਂ ਪਤੈ ਕਿ ਮੁੰਡੇ ਇਹੀ ਸਮਝਦੇ ਆ ਕਿ ਬੁੇ ਇਨ੍ਹਾਂ ਕੰਮਾਂ ਲਈ  ਫਿੱਟ ਰਹਿੰਦੇ ਨੇ। ਤੇ ਦੋਵੇਂ ਠਹਾਕਾ ਮਾਰ ਕੇ ਹੱਸ ਪਏ।
ਲਿਆ ਫਾ ਬਿੱਲ ਤੇ ਪੈਸੇ, ਪੂਰੇ ਦਈਂ ਪਰ, ਕਈ ਵਾਰ ਬਾਊ ਭਾਣ ਨਾ ਹੋਣ ਤੇ ਬਕਾਇਆ ਮੋਦੇ ਨਹੀਂ ਤੇ ਘਰ ਦੇ ਸਮਝਦੇ ਆ ਕਿ ਅਸਾਂ ਝੂਠ ਮਾਰ ਕੇ ਰੱਖ ਲਏ ਨੇ।
ਤੂੰ ਰੱਖਣ ਦੀ ਗੱਲ ਕਰਦੈਂਐਨ ਪੂਰੇ ਪੈਸੇ ਦੋ-ਦੋ ਵਾਰ ਗਿਨਣਗੇ, ਬਿਲ ਫਾਉਣ ਲੱਗਿਆਂ ਤੇ ਫਿਰ ਕਹਿ ਵੀ ਦੇਣਗੇ ਕਿ ਗਿਣ ਲਓ। ਤੂੰ ਸੁਣਾ ਗੋਡਿਆਂ ਦੇ ਦਰਦ ਵਿੱਚ ਫਰਕ ਪਿਆ ਦੁਆਈ ਨਾਲ ਜਿਹੀ ਮੈਂ ਲਿਆ ਕੇ ਦਿੱਤੀ ਸੀ।
“ਅਜੇ ਸ਼ੁਰੂ ਕਦੋਂ ਕੀਤੀ ਏ…ਤੂੰ ਕਿਹਾ ਸੀ ਕਿ ਦੁਆਈ ਦੁੱਧ ਨਾਲ ਖਾਣੀ ਏ ਤੇ ਇੱਥੇ ਚਾਹ ਦਾ ਕੱਪ ਮਸਾਂ ਨਸੀਬ ਹੁੰਦੈ…ਦੁਆਈ ਕਿਵੇਂ ਖਾਵਾਂ। ਸ਼ਾਮ ਨੂੰ ਮੁੰਡੇ ਦੋ-ਦੋ ਬੋਤਲਾਂ ਨੂੰ ਫੂਕ ਮਾਰ ਦਿੰਦੇ ਨੇ, ਪਰ ਮੇਰੇ ਦੁੱਧ ਜੋਗੇ ਪੈਸੇ ਫਜ਼ੂਲ-ਖਰਚੀ ਲਗਦੀ ਏ…ਅਖੇ ਹੁਣ ਕਿਹੜਾ ਦੌੜਾਂ ਲਗਾਉਣੀਆਂ।” ਕਹਿੰਦਿਆਂ ਬਿਸ਼ਨ ਸਿੰਘ ਦਾ ਗੱਚ ਭਰ ਆਇਆ। ਉਸਨੇ ਵੇਖਿਆ, ਸਤਨਾਮ ਸਿੰਘ ਵੀ ਮੂੰਹ ਭੁਆ ਕੇ ਅੱਖਾਂ ਸਾਫ ਕਰ ਰਿਹਾ ਸੀ।
                                       -0-