ਡਾ. ਹਰਨੇਕ
ਸਿੰਘ ਕੈਲੇ
ਰਾਤ ਦੇ ਅੱਠ ਕੁ ਵਜੇ ਪਿੰਡ ਦੀ ਫਿਰਨੀ ’ਤੇ ਪਹਿਰਾ ਦੇ
ਰਹੇ ਲੋਕਾਂ ਨੇ ਇਕ ਅਜਨਬੀ ਨੂੰ ਘੇਰ ਲਿਆ।
“ਇਹ ਤਾਂ ਕਾਲੇ ਕੱਛੇ ਵਾਲੈ।” ਉਹਨਾਂ ਵਿੱਚੋਂ ਇਕ ਦੇ ਆਖਣ ਸਾਰ ਸਾਰਿਆਂ ਨੇ ਉਸ ’ਤੇ ਡਾਂਗਾਂ
ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।
“ਮੇਰੀ ਬਾਤ ਤੋ ਸੁਨੋ।” ਉਸਨੇ ਆਪਣੀ ਗੱਲ ਕਹਿਣ ਦੀ ਤਿੰਨ-ਚਾਰ ਵਾਰ ਕੋਸ਼ਿਸ਼
ਕੀਤੀ, ਪਰ ਉਸਦੀ ਕਿਸੇ ਨੇ ਨਾ ਸੁਣੀ ਅਤੇ ਉਸ ’ਤੇ ਡਾਂਗਾਂ ਵਰ੍ਹਦੀਆਂ ਰਹੀਆਂ। ਉਹ ਬੇਹੋਸ਼ ਹੋ
ਗਿਆ।
“ਹੁਣ ਕੀ ਕਰੀਏ?” ਇਕ ਨੇ ਆਖਿਆ।
“ਆਪਾਂ ਇਹਨੂੰ ਸਿਵਿਆਂ ’ਚ ਲਿਜਾ ਕੇ ਫੂਕ ਦੀਏ।” ਕਿਸੇ ਨੇ ਆਪਣਾ ਵਿਚਾਰ ਦਿੱਤਾ ਅਤੇ ਸਾਰੇ ਇਸ ’ਤੇ
ਸਹਿਮਤ ਹੋ ਗਏ।
ਉਸ ਨੂੰ ਚੁੱਕ ਕੇ ਸ਼ਮਸ਼ਾਨ ਭੂਮੀ ਲਿਆਂਦਾ ਗਿਆ।
‘ਇਕ ਕਾਲੇ ਕੱਛੇ ਵਾਲਾ ਫੜ੍ਹਿਆ ਗਿਆ।’ ਪਿੰਡ ਵਿਚ ਰੌਲਾ
ਪੈ ਗਿਆ। ਉਸ ਨੂੰ ਵੇਖਣ ਲਈ ਲੋਕਾਂ ਦੀ ਵੱਡੀ ਭੀੜ ਸ਼ਮਸ਼ਾਨ ਭੂਮੀ ਜਮ੍ਹਾਂ ਹੋ ਗਈ। ਜਦ ਇਕ ਬਿਹਾਰੀ
ਮਜ਼ਦੂਰ ਨੇ ਭੀੜ ’ਚੋਂ ਅੱਗੇ ਆ ਕੇ ਉਸਦਾ ਚਿਹਰਾ ਵੇਖਿਆ ਤਾਂ ਉਸਨੇ ਹਾਲ ਦੁਹਾਈ ਪਾ ਦਿੱਤੀ, “ਯੇਹ ਤੋ ਮੇਰਾ ਭਾਈ ਹੈ। ਆਜ ਇਸਨੇ ਧਾਨ ਕੀ ਕਟਾਈ ਕੇ
ਲਿਏ ਯਹਾਂ ਆਨਾ ਥਾ।”
-0-
No comments:
Post a Comment