ਡਾ. ਸਾਧੂ ਰਾਮ ਲੰਗੇਆਣਾ
ਸੱਸ ਨੂੰਹ ਨੂੰ ਸੰਬੋਧਨ ਕਰਦੀ ਹੋਈ ਕਹਿਣ ਲੱਗੀ, “ਕੁੜੇ ਬਹੂ, ਮੈਂ ਆਪਣਾ ਸੂਟ ਉਤਾਰ ਦੇਵਾਂ, ਜੇ ਤੂੰ ਧੋ ਕੇ
ਪਾਣੀ ਜਿਹਾ ਹੀ ਕੱਢ ਦੇਵੇਂ ਤਾਂ ਚੰਗਾ ਐ…।”
ਬਹੂ ਬੋਲੀ, “ਬੁੱਢੜੀਏ, ਕਦੇ ਕਿਸੇ ਦੀ ਚੰਗੀ ਸੁੱਖ ਵੀ ਮੰਗ ਲਿਆ ਕਰ। ਇਕ ਤਾਂ ਉੱਤੋਂ ਦਿਨ ਵੀਰਵਾਰ ਐ, ਇਕ
ਬਿਜਲੀ ਦਾ ਡਾਹਢਾ ਖਰਚ ਐ। ਰਾਤ ਤੇਰੇ ਸਾਹਮਣੇ ਜਦੋਂ ਮੈਂ ਮਸ਼ੀਨ ਨਾਲ ਕੱਪੜੇ ਧੋਂਦੀ ਸੀ, ਉਦੋਂ ਨੀ
ਮੈਨੂੰ ਸੂਟ ਮਚਾਈ ਦਾ ਫੜਾਈਦਾ ਸੀ। ਵਿੱਚੇ ਇਹਦਾ ਫਾਹਾ ਵੱਢਿਆ ਜਾਂਦਾ…ਹੁਣ ਚਿੱਟੇ ਦਿਨ ਕਿੱਥੋਂ
ਬਿਜਲੀ ਦੀ ਕੁੰਡੀ ਲਾ ਕੇ ਤੇਰਾ ਸਿਆਪਾ…ਨਾਲੇ ਹੁਣ ਤੂਂ ਸਜ-ਧਜ ਮੇਲਣ ਬਣਕੇ ਕਿਹੜੇ ਮੋਤੀ ਪੁੰਨ
ਕਰਨ ਜਾਣੈ…!”
“ਕੁੜੇ, ਮੈਂ ਕਿਹੜਾ ਕੁਸ਼ ਪੇਕਿਆਂ ਨੂੰ ਘੱਲਣੈ। ਜੋ ਬਣਾ ਲਓਂਗੇ
ਥੋਡਾ ਈ ਐ…।” ਨੂੰਹ ਦੇ ਤਾਬੜ ਤੋੜ ਬੋਲਾਂ ਦਾ ਸਾਹਮਣਾ
ਕਰਦੀ ਹੋਈ ਸੱਸ ਮਰਦਾਊਂ ਜਿਹੀ ਆਵਾਜ਼ ਵਿਚ ਬੋਲੀ, “ਆਹ ਮੈਨੂੰ ਤਾਂ ਬੁੜੀ ਨਿਹਾਲੀ ਦੱਸ ਕੇ ਗਈ ਐ, ਵਈ ਅੱਜ ਸ਼ਾਮੀਂ
ਤਿੰਨ ਕੁ ਵਜੇ ਪੰਚੈਤ ਵਾਲਿਆਂ ਨੇ ਪੈਲਸਨਾ(ਪੈਨਸ਼ਨਾਂ) ਦਾ ਬਕਾਇਆ ਵੰਡਣੈ।”
ਹੈਰਾਨ ਹੁੰਦੀ ਬਹੂ ਬੋਲੀ, “ਬੇਬੇ ਜੀ, ਆਹ ਕਿੱਧਰੋਂ ਕੱਛ ’ਚੋਂ ਮੂੰਗਲੀ
ਕੱਢ ਮਾਰੀ!”
ਨੂੰਹ ਨੇ ਆਪਣੀ ਬਜ਼ੁਰਗ ਸੱਸ ਦਾ ਸੂਟ ਤੁਰੰਤ ਹੀ ਬਿਨਾਂ ਕਿਸੇ ਵਿਚਾਰ ਕੀਤਿਆਂ ਹੱਥੀਂ ਧੋ ਕੇ
ਪ੍ਰੈਸ ਵੀ ਕਰ ਦਿੱਤਾ।
-0-
No comments:
Post a Comment