-moz-user-select:none; -webkit-user-select:none; -khtml-user-select:none; -ms-user-select:none; user-select:none;

Thursday, December 19, 2013

ਥੱਪੜ




ਰਾਣਾ ਲੰਗੇਆਣਾ
ਜੀਤੋ ਆਪਣੀ ਬੇਟੀ ਗਗਨ ਨੂੰ ਬੜੀ ਬੇਰਹਿਮੀ ਨਾਲ ਮਾਰਦੀ ਹੋਈ ਅੰਦਰ ਲੈ ਗਈ।
ਹੁਣ ਅੱਡ ਮੂੰਹ, ਹਰਾਮਜਾਦੀਏ! ਕਿਵੇਂ ਸੰਘ ਅੱਡਦੀ ਐ, ਕੁਲੈਹਣੀ!
ਨੀ ਐਵੇਂ ਕਾਹਨੂੰ ਮਾਰੀ ਜਾਨੀਂ ਐਂ ਬੇ-ਜਬਾਨ ਨੂੰ?ਕਹਿੰਦੀ ਜੀਤੋ ਦੀ ਸੱਸ ਰੋਂਦੀ ਗਗਨ ਨੂੰ ਗੋਦੀ ਚੁੱਕ ਵਰਾਉਂਦੀ ਹੋਈ ਬਾਹਰ ਲੈ ਆਈ।
ਪਰ ਵੈੜੇ ਸੁਭਾਅ ਦੀ ਜੀਤੋ ਕਿੱਥੇ ਚੁੱਪ ਕਰਨ ਵਾਲੀ ਸੀ, ਕਿੱਥੋਂ ਜੰਮ ਪਈ ਤਿੱਖਲ! ਜੰਮਦੀ ਨੇ ਮੇਰਾ ਪਿਓ ਲੈ ਲਿਆ…!
ਬਾਹਰ ਬੈਠੀ ਜੀਤੋ ਦੀ ਸੱਸ ਤੋਂ ਰਿਹਾ ਨਹੀਂ ਗਿਆ, ਇਹਨੂੰ ਕੁਲਹਿਣੀ ਦੱਸਦੀ ਐਂ, ਤੂੰ ਕਿੱਥੋਂ ਆ ਗਈ ਕਰਮਾਂ ਵਾਲੀ? ਆਪਦਾ ਭੁੱਲਗੀ? ਹਾਲੇ ਦਸ ਦਿਨ ਈ ਹੋਏ ਸੀ ਤੈਨੂੰ ਵਿਆਹੀ ਆਈ ਨੂੰ, ਜਦੋਂ ਸ਼ਿੰਦੇ ਦਾ ਬਾਪੂ ਚੱਲ ਵੱਸਿਆ ਸੀ।
ਇੰਨੀ ਗੱਲ ਸੁਣ ਕੇ ਜੀਤੋ ਇਕਦਮ ਚੁੱਪ ਕਰ ਗਈ, ਜਿਵੇਂ ਮੂੰਹ ਤੇ ਜ਼ੋਰਦਾਰ ਥੱਪੜ ਵੱਜਿਆ ਹੋਵੇ।
                                        -0-

Tuesday, November 5, 2013

ਸੌਦਾ



ਮੁਖਤਾਰ ਗਿੱਲ

ਰਾਖਵੇਂਕਰਨ ਦੇ ਹੱਕ ਵਿੱਚ ਤੇ ਵਿਰੋਧ ਵਿੱਚ ਅੰਦੋਲਨ ਬੜਾ ਤੇਜ਼ ਹੋ ਰਿਹਾ ਸੀ। ਕੁਝ ਸਿਆਸੀ ਪਾਰਟੀਆਂ ਦੀ ਸਾਜ਼ਸ਼ੀ ਚੁੱਪ ਨੇ ਇਸ ਨੂੰ ਹੋਰ ਭੜਕਾਇਆ। ਕਈ ਥਾਈਂ ਅੰਦੋਲਨ ਹਿੰਸਕ ਰੂਪ ਧਾਰਨ ਕਰ ਗਿਆ ਸੀ। ਦੋਹਾਂ ਧਿਰਾਂ ਦੀਆਂ ਭੀੜਾਂ ਬਰਬਾਦੀ ਕਰ ਰਹੀਆਂ ਸਨ। ਸਰਕਾਰੀ ਅਤੇ ਗੈਰ ਸਰਕਾਰੀ ਵਾਹਨ (ਗੱਡੀਆਂ) ਸਾੜੇ ਜਾ ਰਹੇ ਸਨ। ਕਿਧਰੇ ਕਰਫਿਊ ਤੇ ਕਿਧਰੇ ਬਾਰ ਬੰਦ ਹੋ ਰਹੇ ਸਨ।
ਡਰਾਈਵਰ ਦੀ ਬੇਸਮਝੀ ਕਾਰਨ ਸਾਡੀ ਵੈਨ ਅੰਦੋਲਨਕਾਰੀਆਂ ਦੇ ਨਾਕੇ ਵਿੱਚ ਫਸ ਗਈ। ਸਾਰਿਆਂ ਕੋਲ ਪੱਥਰਾਂ ਰੋੜਿਆਂ ਦਾ ਢੇਰ ਸੀ। ਅਸੀਂ ਪੂਰੀ ਤਰ੍ਹਾਂ ਡਰ ਗਏ ਕਿ ਵੈਨ ਦੀ ਤੇ ਸਾਡੀ ਖੈਰ ਨਹੀਂ।
ਇਕ ਲੀਡਰ ਨੁਮਾ ਲੜਕਾ ਮੇਰੇ ਕੋਲ ਆਇਆ।
ਵੈਨ ਦਾ ਅਗਲਾ ਸ਼ੀਸ਼ਾ ਕਿੰਨੇ ਦਾ ਪੈਂਦੈ
ਛੇ ਸੌ ਜਾਂ ਸੱਤ ਸੌ ਦਾ ਹੋਊ।
ਬਾਕੀ ਸ਼ੀਸ਼ੇ ਕਿੰਨੇ ਦੇ ਪੈਣਗੇ
ਾਰ ਡੇਢ ਹਾਰ ਤਾਂ ਲੱਗੂ।
ਚਲੋ ਕੱਢੇ ਪੰਜ ਸੌ ਰੁਪਏ ਤੇ ਜਾਓ।
ਮੈਨੂੰ ਸੌਦਾ ਮਨੂਰ ਸੀ।
                                    -0-

Tuesday, October 29, 2013

ਰਾਵਣ



ਜਸਵੀਰ ਭਲੂਰੀਆ

ਅਖ਼ਬਾਰ ਵਿਚ ਦਸ ਸਿਰਾਂ ਵਾਲੇ ਰਾਵਣ ਦੀ ਫੋਟੋ ਦੇਖ ਕੇ ਬੱਚੇ ਨੇ ਪਿਤਾ ਨੂੰ ਪੁੱਛਿਆ, ਪਾਪਾ, ਦਸ ਸਿਰਾਂ ਵਾਲੇ ਰਾਵਣ ਹੁਣ ਕਿਉਂ ਨੀ ਪੈਦਾ ਹੁੰਦੇ?
ਹੁੰਦੇ ਐ ਬੇਟੇ, ਤੈਨੂੰ ਕਿਸ ਕਿਹਾ ਹੁਣ ਰਾਵਣ ਪੈਦਾ ਨੀ ਹੁੰਦੇ?ਪਿਤਾ ਨੇ ਪੁੱਤਰ ਨੂੰ ਫਿਰ ਸਵਾਲ ਕਰ ਦਿੱਤਾ।
ਪਰ ਪਾਪਾ, ਕਿਤੇ ਦੇਖੇ ਤਾਂ ਹੈਨੀ!ਪੁੱਤਰ ਨੇ ਫਿਰ ਸਵਾਲ ਕੀਤਾ।
ਬੇਟੇ, ਇਹ ਵੋਟਾਂ ਲੈ ਕੇ ਰਾਜਧਾਨੀ ਚਲੇ ਜਾਂਦੇ ਨੇ। ਫਿਰ ਇਨ੍ਹਾਂ ਨੇ ਉੱਥੇ ਹੀ ਪੰਜ ਸਾਲ ਰਾਵਣ ਲੀਲ੍ਹਾ ਖੇਡਣੀ ਹੁੰਦੀ ਐ। ਇਸ ਲਈ ਆਪਾਂ ਨੂੰ ਪਿੰਡਾਂ ’ਚ ਦਿਖਾਈ ਨੀ ਦਿੰਦੇ।
ਪਰ ਪਾਪਾ ਜੀ, ਵੋਟਾਂ ਵੇਲੇ ਵੀ ਇਨ੍ਹਾਂ ਦੇ ਦਸ ਸਿਰ ਨਹੀਂ, ਸਗੋਂ ਇਕ ਈ ਹੁੰਦਾ ਐ? ਬੇਟੇ ਨੇ ਫਿਰ ਸਵਾਲ ਦਾਗ ਦਿੱਤਾ।
ਬੇਟੇ, ਉਦੋਂ ਇਹ ਰਾਮ ਜੀ ਦਾ ਸਿਰ ਲਾ ਕੇ ਆਉਂਦੇ ਨੇ।
                                        -0-

Tuesday, October 22, 2013

ਖੁਦਗਰਜ਼



ਡਾ. ਸਾਧੂ ਰਾਮ ਲੰਗੇਆਣਾ

ਸੱਸ ਨੂੰਹ ਨੂੰ ਸੰਬੋਧਨ ਕਰਦੀ ਹੋਈ ਕਹਿਣ ਲੱਗੀ, ਕੁੜੇ ਬਹੂ, ਮੈਂ ਆਪਣਾ ਸੂਟ ਉਤਾਰ ਦੇਵਾਂ, ਜੇ ਤੂੰ ਧੋ ਕੇ ਪਾਣੀ ਜਿਹਾ ਹੀ ਕੱਢ ਦੇਵੇਂ ਤਾਂ ਚੰਗਾ ਐ…।
ਬਹੂ ਬੋਲੀ, ਬੁੱਢੜੀਏ, ਕਦੇ ਕਿਸੇ ਦੀ ਚੰਗੀ ਸੁੱਖ ਵੀ ਮੰਗ ਲਿਆ ਕਰ। ਇਕ ਤਾਂ ਉੱਤੋਂ ਦਿਨ ਵੀਰਵਾਰ ਐ, ਇਕ ਬਿਜਲੀ ਦਾ ਡਾਹਢਾ ਖਰਚ ਐ। ਰਾਤ ਤੇਰੇ ਸਾਹਮਣੇ ਜਦੋਂ ਮੈਂ ਮਸ਼ੀਨ ਨਾਲ ਕੱਪੜੇ ਧੋਂਦੀ ਸੀ, ਉਦੋਂ ਨੀ ਮੈਨੂੰ ਸੂਟ ਮਚਾਈ ਦਾ ਫੜਾਈਦਾ ਸੀ। ਵਿੱਚੇ ਇਹਦਾ ਫਾਹਾ ਵੱਢਿਆ ਜਾਂਦਾ…ਹੁਣ ਚਿੱਟੇ ਦਿਨ ਕਿੱਥੋਂ ਬਿਜਲੀ ਦੀ ਕੁੰਡੀ ਲਾ ਕੇ ਤੇਰਾ ਸਿਆਪਾ…ਨਾਲੇ ਹੁਣ ਤੂਂ ਸਜ-ਧਜ ਮੇਲਣ ਬਣਕੇ ਕਿਹੜੇ ਮੋਤੀ ਪੁੰਨ ਕਰਨ ਜਾਣੈ…!
 ਕੁੜੇ, ਮੈਂ ਕਿਹੜਾ ਕੁਸ਼ ਪੇਕਿਆਂ ਨੂੰ ਘੱਲਣੈ। ਜੋ ਬਣਾ ਲਓਂਗੇ ਥੋਡਾ ਈ ਐ…।  ਨੂੰਹ ਦੇ ਤਾਬੜ ਤੋੜ ਬੋਲਾਂ ਦਾ ਸਾਹਮਣਾ ਕਰਦੀ ਹੋਈ ਸੱਸ ਮਰਦਾਊਂ ਜਿਹੀ ਆਵਾਜ਼ ਵਿਚ ਬੋਲੀ, ਆਹ ਮੈਨੂੰ ਤਾਂ ਬੁੜੀ ਨਿਹਾਲੀ ਦੱਸ ਕੇ ਗਈ ਐ, ਵਈ ਅੱਜ ਸ਼ਾਮੀਂ ਤਿੰਨ ਕੁ ਵਜੇ ਪੰਚੈਤ ਵਾਲਿਆਂ ਨੇ ਪੈਲਸਨਾ(ਪੈਨਸ਼ਨਾਂ) ਦਾ ਬਕਾਇਆ ਵੰਡਣੈ।
ਹੈਰਾਨ ਹੁੰਦੀ ਬਹੂ ਬੋਲੀ, ਬੇਬੇ ਜੀ, ਆਹ ਕਿੱਧਰੋਂ ਕੱਛ ’ਚੋਂ  ਮੂੰਗਲੀ ਕੱਢ ਮਾਰੀ!
ਨੂੰਹ ਨੇ ਆਪਣੀ ਬਜ਼ੁਰਗ ਸੱਸ ਦਾ ਸੂਟ ਤੁਰੰਤ ਹੀ ਬਿਨਾਂ ਕਿਸੇ ਵਿਚਾਰ ਕੀਤਿਆਂ ਹੱਥੀਂ ਧੋ ਕੇ ਪ੍ਰੈਸ ਵੀ ਕਰ ਦਿੱਤਾ।
                                         -0-

Wednesday, October 16, 2013

ਕੰਮ



ਕੰਵਲਜੀਤ ਭੋਲਾ ਲੰਡੇ

ਸਾਹਿਬ ਦੀ ਕੋਠੀ ਬਣ ਰਹੀ ਸੀ। ਸਾਹਿਬ ਨੂੰ ਟੋਕਾ-ਟਾਕੀ ਦੀ ਬਹੁਤ ਆਦਤ ਸੀ। ਕਦੇ ਮਿਸਤਰੀ ਦੇ ਗਲ ਪੈ ਜਾਂਦਾ ਤੇ ਕਦੇ ਮਜ਼ਦੂਰ ਦੇ।
ਐਵੇਂ ਸੀਮਿੰਟ ਥੱਪੀ ਜਾਨੈਂ, ਇੱਟਾਂ ਤੋੜ-ਤੋੜ ਸੁੱਟੀ ਜਾਨੈਂ, ਕਦੇ ਸਾਹਲ ਲੈ ਕੇ ਬੈਠ ਜਾਨੈਂ। ਕੰਮ ਭਲਾਂ ਇਉਂ ਹੁੰਦੇ ਨੇ!ਉਹ ਮਿਸਤਰੀ ਨੂੰ ਆਖਦਾ।
ਉਹ ਮਜ਼ਦੂਰਾਂ ਮਗਰ ਵੀ ਪਿਆ ਰਹਿੰਦਾ, ਸਾਲਿਆਂ ਦੇ ਕਾਨਿਆਂ ਵਰਗੇ ਤਾਂ ਸਰੀਰ ਨੇ, ਕੰਮ ਇਨ੍ਹਾਂ ਨੇ ਸੁਆਹ ਕਰਨੈ। ਜਾਨ ਤਾਂ ਵਿਚ ਹੈ ਨਹੀਂ, ਬੱਸ ਤਲੀ ਤੇ ਜ਼ਰਦਾ ਮੱਲ-ਮੱਲ ਖਾਈ ਜਾਂਦੇ ਐ।
ਉਸ ਤੋਂ ਅੱਕਿਆ ਇਕ ਮਜ਼ਦੂਰ ਬੋਲਿਆ, ਸਾਬ੍ਹ ਜੀ, ਇਕ ਗੱਲ ਮੈਂ ਵੀ ਆਖ ਲਵਾਂ?
ਹਾਂ, ਆਖ ਲੈ ਜਿਹੜੀ ਆਖਣੀ ਐ। ਕੰਮ ਨਹੀਂ ਕਰਨਾ ਤਾਂ ਕੀ, ਗੱਲਾਂ ਕਰਨੀਆਂ ਤਾਂ ਨਹੀਂ ਛੱਡ ਦੇਣੀਆਂ।
ਸਾਬ੍ਹ ਜੀ ਜਿਹੜੇ ਦਫਤਰ ਚ ਤੂੰ ਕੰਮ ਕਰਦੈਂ, ਉੱਥੇ ਮੈਂ ਵੀਰਵਾਰ ਗਿਆ ਸੀ। ਕੰਮ ਉੱਥੇ ਤੂੰ ਵੀ ਕੋਈ ਨ੍ਹੀਂ ਕਰਦਾ। ਹਰ ਵਾਰ ਇਹੀ ਜੁਆਬ ਮਿਲਦੈ ਸੀ, ਸਾਬ੍ਹ ਅਜੇ ਘਰੋਂ ਨ੍ਹੀਂ ਆਏ, ਸਾਬ੍ਹ ਖਾਣਾ ਖਾ ਰਹੇ ਨੇ, ਹੁਣ ਸਾਬ੍ਹ ਅਰਾਮ ਕਰ ਰਹੇ ਨੇ…ਐਵੇਂ ਦੂਜਿਆਂ ਨੂੰ ਕਹਿਣਾ ਸੌਖਾ ਹੁੰਦੈ…।
ਮਜ਼ਦੂਰ ਦੀ ਗੱਲ ਦਾ ਸਾਹਿਬ ਕੋਲ ਕੋਈ ਜਵਾਬ ਨਹੀਂ ਸੀ।
                                  -0-