ਜਗਰੂਪ ਸਿੰਘ ਕਿਵੀ
ਅਗਲਾ
ਉਮੀਦਵਾਰ ਐਸ.ਡੀ.ਓ. ਸਿਵਲ ਦੀ ਇੰਟਰਵਿਊ ਦੇਣ ਲਈ ਕਮੇਟੀ ਰੂਮ ਵਿਚ ਦਾਖ਼ਲ ਹੋਇਆ ਤਾਂ ਸਿਲੈਕਸ਼ਨ
ਬੋਰਡ ਦੇ ਮੈਂਬਰਾ ਦੀਆਂ ਅੱਖਾਂ ਹੀ ਅੱਖਾਂ ਵਿਚ ਇਸ਼ਾਰਾ ਹੋਇਆ।
“ਇਹ ਤੇਰਾ
ਬੰਦਾ ਐ?”
“ਨਹੀਂ”
“ਤੇਰਾ ਐ?”
“ਨਹੀਂ।”
“ਮੇਰਾ ਵੀ
ਨਹੀਂ।”
ਤੇ ਫੇਰ
ਜਿਵੇਂ ਸਭ ਨੇ ਆਪਣੇ ਆਪ ਨੂੰ ਕਿਹਾ ਹੋਵੇ, “ਨਾ ਜੈੱਕ, ਨਾ ਚੈੱਕ। ਪਤਾ ਨਹੀਂ ਕੀ ਲੈਣ ਆ ਗਿਆ?”
ਖੁਸ਼ਗਵਾਰ
ਮਾਹੌਲ ਵਿਚ ਇੰਟਰਵਿਊ ਸਮਾਪਤ ਹੋਈ। ਰਿਜ਼ਲਟ ਬਾਰੇ ਉਮੀਦਵਾਰ ਨੂੰ ਤਾਂ ਭੁਲੇਖਾ ਹੋ ਸਕਦਾ ਹੈ, ਪਰ
ਕਿਸੇ ਹੋਰ ਨੂੰ ਨਹੀਂ ਹੋਣਾ ਚਾਹੀਦਾ।
-0-
No comments:
Post a Comment