ਡਾ. ਗੁਰਚਰਨ ਸਿੰਘ ਸੇਕ
ਉਹ
ਚਾਹੁੰਦਾ ਸੀ ਕਿ ਉਸਦੀ ਕੈਸਟ ਲੱਖਾਂ ਵਿਚ ਵਿਕੇ। ਪਰ ਅਜੇ ਉਸਨੂੰ ਕੋਈ ਹੱਲ ਨਜ਼ਰ ਨਹੀਂ ਆ ਰਿਹਾ
ਸੀ। ਆਖਿਰ ਇਕ ਢੰਗ ਉਸਨੇ ਸੋਚ ਹੀ ਲਿਆ। ਉਹ ਉਸ ਕਵੀ ਕੋਲ ਗਿਆ, ਜਿਸਨੇ ਕੈਸਟ ਦੇ ਗੀਤ ਲਿਖੇ ਸਨ।
ਬੜੀ ਮਿਠਾਸ ਨਾਲ ਉਸਨੂੰ ਕਿਹਾ, “ਮੈਂ ਚਾਹੁੰਦਾ ਹਾਂ, ਤੇਰਾ ਨਾਂ ਲੱਖਾਂ ਕੈਸਟਾਂ ਉੱਤੇ ਛਪ ਕੇ
ਦੁਨੀਆਂ ਵਿਚ ਮਸ਼ਹੂਰ ਹੋ ਜਾਵੇ।”
ਕਵੀ
ਦੀਆਂ ਵਾਛਾਂ ਖਿੜ ਗਈਆਂ। ਉਹ ਬੋਲਿਆ, “ਬੜੀ ਖੁਸ਼ੀ ਦੀ ਗੱਲ ਹੈ।”
“ਉਸ ਲਈ
ਮੈਂ ਇਕ ਸਕੀਮ ਸੋਚੀ ਹੈ।”
“ਕੀ?”
“ਮੈਂ
ਅਫਸਰਾਂ ਨਾਲ ਮਿਲ ਕੇ ਉਨ੍ਹਾਂ ਕੋਲੋਂ ਕੈਸਟ ਜਬਤ ਕਰਵਾ ਦੇਵਾਂਗਾ। ਦੋਸ਼ ਇਹ ਲਾਵਾਂਗੇ ਕਿ ਗੀਤ ਕਾਮ
ਉਕਸਾਊ, ਦੇਸ਼ ਵਿਰੋਧੀ ਤੇ ਕੌਮ ਭੜਕਾਊ ਹਨ। ਸਿੱਟੇ ਵੱਜੋਂ ਤੈਨੂੰ ਜੇਲ ਭੇਜ ਦਿੱਤਾ ਗਿਆ ਹੈ। ਬਸ
ਜਬਤ ਹੋਈ ਕੈਸਟ ਲੱਖਾਂ ਦੀ ਗਿਣਤੀ ਵਿਚ ਵਿਕੂ, ਨਾਲੇ ਵਿਕੂ ਦੂਣੇ ਰੇਟਾਂ ਤੇ। ਤੇਰਾ ਨਾਂ ਬੱਚੇ
ਬੱਚੇ ਦੀ ਜ਼ਬਾਨ ਤੇ ਹੋਵੇਗਾ।” ਫਰਮ ਦੇ ਮਾਲਕ ਨੇ ਕਵੀ ਨੂੰ ਸਕੀਮ ਸਮਝਾਈ।
“ਪਰ ਮੇਰੇ
ਮਗਰੋਂ ਮੇਰੇ ਬੱਚਿਆਂ ਦਾ ਕੀ ਹੋਵੇਗਾ?”
“ਉਨ੍ਹਾਂ
ਨੂੰ ਅਸੀਂ ਚੜ੍ਹੇ ਮਹੀਨੇ ਦੋ ਹਜ਼ਾਰ ਰੁਪਿਆ ਦੇ ਦਿਆ ਕਰਾਂਗੇ।”
ਇਕ ਵਾਰ
ਤਾਂ ਕਵੀ ਨੂੰ ਮਸ਼ਹੂਰੀ ਤੇ ਪੱਕੀ ਆਮਦਨ ਦਾ ਆਨੰਦ ਜਿਹਾ ਆਇਆ। ਪਰ ਛੇਤੀ ਹੀ ਇਕ ਹੋਰ ਖਿਆਲ ਉਸਦੇ
ਜ਼ਿਹਨ ਵਿਚ ਉਭਰਿਆ। ਉਸ ਦੀਆਂ ਭਵਾਂ ਤਣ ਗਈਆਂ ਤੇ ਕ੍ਰੋਧ ਜਿਹਾ ਛਾ ਗਿਆ। ਉਹ ਗਰਮੀ ਵਿਚ ਬੋਲਿਆ, “ਕੀ ਬਲੀ
ਦਾ ਬਕਰਾ ਬਣਨ ਲਈ ਮੈਂ ਹੀ ਲੱਭਾ ਹਾਂ?”
-0-
No comments:
Post a Comment