ਰਣਜੀਤ ਸਿੰਘ ਕੰਵਲ
ਪ੍ਰੌਫੈਸਰ ਸਾਹਿਬ ਨੂੰ ਉਹਨਾਂ ਦੀ ਪਤਨੀ ਕਹਿਣ ਲੱਗੀ, “ਬਾਪੂ ਜੀ ਨੂੰ ਖੰਘ ਬਹੁਤ ਐ। ਸਾਰੀ ਰਾਤ ਡਿਸਟਰਬ ਕਰਦੇ ਐ। ਮੈਂ ਤਾਂ ਬਹੁਤ ਦੁਖੀ ਐਂ।”
“ਐਦਕੀਂ ਸੰਡੇ ਨੂੰ ਦਿਖਾ ਕੇ ਲਿਆਉਣੈ ਡਾਕਟਰ ਨੂੰ।” ਪ੍ਰੌਫੈਸਰ ਸਾਹਿਬ ਨੇ ਉੱਤਰ ਦਿੱਤਾ।
“ਐਸ ਉਮਰ ’ਚ ਖੰਘ ਕਿੱਥੇ ਛੇਤੀ ਠੀਕ ਹੁੰਦੀ ਐ। ਮੈਂ ਤਾਂ ਕਹਿੰਦੀ ਸੀ ਕਿ ਆਪਾਂ ਮੱਝ ਤਾਂ ਵੇਚ ਦਿੱਤੀ ਐ, ਹੋਰ ਲੈਣੀ ਵੀ ਨਹੀਂ। ਉਹ ਸ਼ੈੱਡ ਵਿਹਲਾ ਪਿਆ ਐ…ਕਿਉਂ ਨਾ ਬਾਪੂ ਜੀ ਨੂੰ ਉੱਥੇ ਸ਼ਿਫਟ ਕਰ ਦੇਈਏ?”
“ਬਾਪੂ ਜੀ ਸ਼ੈੱਡ ’ਚ!”
“ਸ਼ੈੱਡ ਕਮਰੇ ਵਰਗਾ ਈ ਐ, ਨਾਲੇ ਥੋੜੀ ਦੂਰ ਤੇ ਈ ਵਿਹੜੇ ’ਚ ਪੁਰਾਣੀ ਟਾਇਲੈਟ ਵੀ ਐ। ਉੱਥੇ ਈ ਜਾ ਆਇਆ ਕਰਨਗੇ, ਸੌਖੇ ਰਹਿਣਗੇ…।”
ਪਤੀ ਨੂੰ ਸੋਚ ਵਿਚ ਪਿਆ ਦੇਖ ਪਤਨੀ ਬੋਲੀ, “ਕਿਹੜੀ ਸੋਚ ਵਿਚ ਪੈ ਗਏ?”
“ਕੁਝ ਨਹੀਂ…ਬੱਸ ਸੋਚ ਰਿਹਾ ਸੀ ਕਮਰਾ ਸੋਚ ਸਮਝ ਕੇ ਦੇਈਏ। ਆਪਾਂ ਵੀ ਰਿਟਾਇਰ ਹੋਣ ਵਾਲੇ ਆਂ ਤੇ ਮੈਨੂੰ ਵੀ ਕਦੇ-ਕਦੇ ਬਹੁਤ ਖੰਘ ਛਿਡ਼ਦੀ ਐ…ਬੱਚੇ ਸਾਨੂੰ ਵੀ ਉਹੀ ਕਮਰਾ ਦੇਣਗੇ।”
ਪਤਨੀ ਪ੍ਰੌਫੈਸਰ ਸਾਹਿਬ ਵੱਲ ਕੁੱਨਖੀ ਜਿਹੀ ਝਾਕ ਕੇ ਚੁੱਪ ਕਰ ਗਈ।
-0-
No comments:
Post a Comment