ਮਹਿੰਦਰ ਮਾਨ
ਮੈਂ ਪਹਿਲਾ ਪੀਰੀਅਡ ਲਾ ਕੇ ਸੱਤਵੀਂ ਕਲਾਸ ਦੇ ਕਮਰੇ ਵਿੱਚੋਂ ਬਾਹਰ ਨਿਕਲਣ ਹੀ ਲੱਗਾ ਸੀ ਕਿ ਦੀਪਾ ਮੇਰੇ ਕੋਲ ਆ ਕੇ ਖਡ਼ ਗਿਆ ਤੇ ਬੋਲਿਆ, “ਸਰ ਜੀ! ਮੈਨੂੰ ਅੱਜ ਦੀ ਛੁੱਟੀ ਚਾਹੀਦੀ ਐ।”
“ਕਿਉਂ? ਹਾਲੇ ਘੰਟਾ ਪਹਿਲਾਂ ਤਾਂ ਤੂੰ ਘਰੋਂ ਆਇਐਂ।” ਮੈਂ ਕਿਹਾ।
“ਜੀ, ਮੇਰੀ ਮੰਮੀ ਨੇ ਸ਼ਹਿਰ ਜਾਣੈ ਕਿਸੇ ਜ਼ਰੂਰੀ ਕੰਮ। ਡੈਡੀ ਮੇਰਾ ਇਟਲੀ ਗਿਐ। ਮੰਮੀ ਦੇ ਜਾਣ ਮਗਰੋਂ, ਮੇਰੀ ਭੈਣ ਘਰੇ ’ਕੱਲੀ ਰਹਿਜੂਗੀ। ਮੰਮੀ ਕਹਿੰਦੀ ਸੀ, ਤੂੰ ਛੁੱਟੀ ਲੈ ਕੇ ਘਰ ਆ ਜੀਂ ਤੇ ਆਪਣੀ ਭੈਣ ਕੋਲ ਰਹੀਂ। ਅੱਜ ਕੱਲ ਜ਼ਮਾਨਾ ਬਡ਼ਾ ਮਾਡ਼ਾ ਐ। ਲੋਕ ਦੂਜੇ ਦੀ ਧੀ-ਭੈਣ ਨੂੰ ਆਪਣੀ ਧੀ-ਭੈਣ ਨਹੀਂ ਸਮਝਦੇ।” ਉੱਤਰ ਵਿੱਚ ਦੀਪਾ ਬੋਲਿਆ।
“ਤੇਰੀ ਉਹੀ ਭੈਣ, ਜੀਹਨੇ ਦੋ ਸਾਲ ਪਹਿਲਾਂ ਦਸਵੀਂ ਪਾਸ ਕੀਤੀ ਐ?
“ਹਾਂ ਸਰ ਜੀ, ਉਹੀ।”
ਦੀਪੇ ਨੂੰ ਛੁੱਟੀ ਦੇਣ ਉਪਰੰਤ, ਮਨ ਵਿਚ ਸਵਾਲ ਉੱਠਦਾ ਰਿਹਾ–ਅਠਾਰਾਂ ਸਾਲ ਦੀ ਜਵਾਨ ਕੁਡ਼ੀ ਆਪਣੀ ਰਾਖੀ ਇਕ ਨਿੱਕੇ ਮੁੰਡੇ ਤੋਂ ਕਿਵੇਂ ਕਰਵਾਏਗੀ?ਉਹ ਆਪਣੀ ਰਾਖੀ ਆਪ ਕਿਉਂ ਨਹੀਂ ਕਰਦੀ?
-0-
No comments:
Post a Comment