-moz-user-select:none; -webkit-user-select:none; -khtml-user-select:none; -ms-user-select:none; user-select:none;

Sunday, November 9, 2014

ਖੁਸ਼ਬੋਈਆਂ



ਤ੍ਰਿਪਤ ਭੱਟੀ

ਉਹ ਮੇਰੀ ਜਮਾਤਣ ਸੀ। ਉਂਜ ਤਾਂ ਮੈਂ ਵੀ ਹੁਸ਼ਿਆਰ ਸੀ, ਪਰ ਉਹ ਮੈਥੋਂ ਵੀ ਹੁਸ਼ਿਆਰ ਸੀ। ਫਿਿਕਸ ਵਿਚ ਉਸ ਨੂੰ ਗੋਲਡ ਮੈਡਲ ਮਿਲਿਆ ਤੇ ਮੈਨੂੰ ਬ੍ਰੋਨਜ਼। ਉਹ ਵੀਾ ਲੈ ਕੇ ਕੈਲੇਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਚਲੀ ਗਈ ਤੇ ਉੱਥੇ ਹੀ ਇਕ ਪ੍ਰੋਫੈਸਰ(ਜੋ ਪਾਕਿਸਤਾਨੀ ਸੀ) ਨਾਲ ਰਚ ਮਿਚ ਗਈ।
ਇਤਫਾਕ ਨਾਲ ਮੈਂ ਪੰਜਾਬੀ-ਯੂਨੀਵਰਸਿਟੀ, ਪਟਿਆਲਾ ਤੋਂ ਉਸ ਯੂਨੀਵਰਸਿਟੀ ਖੋਜ-ਪੱਤਰ ਪ੍ਹਨ ਗਿਆਯੂਨੀਵਰਸਿਟੀ ਨੇ ਮੈਨੂੰ ਆਪਣੇ ਆਲੀਸ਼ਾਨ ਗੈਸਟ ਹਾਊਸ ਵਿਚ ਠਹਿਰਾਇਆਮੈਂ ਦੋ ਦਿਨ ਪਿੱਛੋਂ ਖੋਜ-ਪੱਤਰ ਪ੍ਹਨਾ ਸੀ। ਇਕ ਦਿਨ ਹਵਾਈ ਜਹਾਜ਼ ਦੇ ਲੰਬੇ ਸਫਰ ਦਾ ਥਕੇਵਾਂ ਲੱਥਿਆ ਤੇ ਅਗਲੇ ਦਿਨ ਉਸਨੂੰ ਫੋਨ ਕੀਤਾ। ਉਸ ਨੇ ਪਹਿਲਾਂ ਆਪਣੇ ਸਾਥੀ ਨੂੰ ਪੁੱਛਿਆ ਤੇ ਫੇਰ ਕਿਹਾ, “ਸਾਨੂੰ ਖੁਸ਼ੀ ਹੋਵੇਗੀ ਜੋ ਤੁਸੀਂ ਲੰਚ ’ਤੇ ਸਾਡੇ ਨਾਲ ਸ਼ਿਰਕਤ ਕਰੋ।”
ਮੈਂ ਨਿਸ਼ਚਿਤ ਸਮੇਂ ਉਨ੍ਹਾਂ ਦੇ ਘਰ ਪੁੱਜ ਗਿਆ। ਪਤੀ ਪਤਨੀ ਨੇ ਮੈਨੂੰ ਘੁੱਟ-ਘੁੱਟ ਜਫ਼ੀਆਂ ਪਾਈਆਂ। ਮੈਨੂੰ ਲੱਗਾ, ਦੋ ਦੋਸਤ ਹੀ ਨਹੀਂ, ਸਮੁੱਚੀ ਹਯਾਤੀ ਹੀ ਜਫ਼ੀਆਂ ਪਾ ਰਹੀ ਹੈ। ਨਿੱਘ ਜਿਹਾ, ਸਕੂਨ ਜਿਹਾ, ਸ਼ਫੂਨ ਦੇ ਕਪੜੇ ਵਰਗਾ। ਮਲਾਇਮ ਮੁਲਾਇਮ।
ਲੰਚ ਲੈਣ ਪਿੱਛੋਂ ਸੁਸ਼ਮਾ ਦੇ ਪਤੀ ਨੇ ਕਿਸੇ ਕੰਮ ਕਾਰਨ ਜਾਣ ਦੀ ਆਗਿਆ ਲਈ ਤੇ ਚਲਾ ਗਿਆ। ਰਹਿ ਗਏ ਅਸੀ; ਸੁਸ਼ਮਾ ਤੇ ਮੈਂ।
ਆਲਾ ਦੁਆਲਾ ਭੁੱਲ ਗਏ। ਆਪਣੇ ਕਾਲਜ ਤੇ ਯੂਨੀਵਰਸਿਟੀ ਦੇ ਗੇੜੇ ਕੱਢਣ ਲੱਗੇ। ਪੁਰਾਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਠਹਾਕੇ ਮਾਰ ਮਾਰ ਹੱਸੇ। ਕੋਈ ਦੋ ਤਿੰਨ ਘੰਟੇ ਅਸੀਂ ਪੁਰਾਣੀਆਂ ਯਾਦਾਂ ਦੀਆਂ ਫੁਲਝੜੀਆਂ ਨਾਲ ਰੋਸ਼ਨ ਹੁੰਦੇ ਰਹੇ। ਅਚਨਚੇਤ ਸਾਨੂੰ ਪ੍ਰੋਫੈਸਰ ‘ਸਿੱਧਰਾ’ ਯਾਦ ਆ ਗਿਆ। ਉਹ ਅਕਸਰ ਕਹਿੰਦਾ ਹੁੰਦਾ ਸੀ, ਦਿਲਾਂ ਦੇ ਵਿਚਾਲੇ ਦਾ ਸੰਸਾਰ ਆਬਸ਼ਾਰ ਹੈ, ਖੁਸ਼ਬੋ ਨਹੀਂਖੁਸ਼ਬੋਈ ਤਾਂ ਤੁਹਾਡੇ ਰਿਸ਼ਤਿਆਂ ’ਚ ਕਿਤੇ ਹੋਰ ਵਸਦੀ ਹੈ।
ਸੁਸ਼ਮਾ ਦਾ ਪਤੀ ਪਰਤ ਆਇਆ। ਸਾਨੂੰ ਹੌਲੇ-ਫੁੱਲ ਤੇ ਖਿੜੇ-ਪੁੜੇ ਦੇਖ ਆਪ ਵੀ ਖਿੜ ਗਿਆ, “ਮੈਂ ਤਾਂ ਹੀ ਤਾਂ ਚਲਾ ਗਿਆ ਸੀ ਕਿ ਤੁਸੀਂ ਆਪਣੀਆਂ ਯਾਦਾਂ ਦੀਆਂ ਵਾਦੀਆਂ ਵਿਚ ਪਰਵਾਜ਼ ਕਰ ਸਕੋ ਤੇ ਆਪਣੀਆਂ ਖੁਸ਼ਬੋਈਆਂ ਨੂੰ ਗਲਵਕੜੀਆਂ ਪਾ ਸਕੋ ਤੁਸੀਂ ਦੋਵੇਂ ਫੁੱਲਾਂ ਵਾਂਗ ਲਗਦੇ ਹੋ। ਮਹਿਕਦੇ। ਕੱਲ੍ਹ ਨੂੰ ਜਦੋਂ ਚਾਅ ਨਾਲ ਖੋਜ-ਪੱਤਰ ਪੜ੍ਹੇਂਗਾ ਤਾਂ ਇਹ ਖੁਸਬੋਈਆਂ ਦੇ ਪਲ ਤੇਰੇ ਨਾਲ ਤੁਰਨਗੇ।”
                                       -0-

No comments: