ਡਾ. ਹਰਦੀਪ ਕੌਰ ਸੰਧੂ
ਅੱਜ ਫੇਰ ਉਸ ਦਾ ਉਦਾਸ ਚਿਹਰਾ ਦੱਸ ਰਿਹਾ ਸੀ ਕਿ ਸੱਸ ਨੇ ਫੇਰ ਕਲੇਸ਼ ਕੀਤਾ ਹੋਣਾ ।
ਘਰਵਾਲ਼ਾ ਵੀ ਸਿੱਧੇ ਮੂੰਹ ਗੱਲ ਨਾ ਕਰਦਾ। ਜਦੋਂ ਬੋਲਦਾ ਬੱਸ ਪੁੱਠਾ ਹੀ ਬੋਲਦਾ–‘ਇੱਕ ਪੁੱਤ ਨਹੀਂ ਦੇ ਸਕੀ ਮੈਨੂੰ। ਤਿੰਨ ਪੱਥਰ ਮਾਰੇ ਮੇਰੇ ਮੱਥੇ। ਮੇਰਾ ਬੇੜਾ ਗਰਕ ਕਰਤਾ ਏਸ ਨੇ। ਮੈਨੂੰ ਕਾਣੀ ਕੌਡੀ ਦਾ ਨੀ ਛੱਡਿਆ। ਜੀ ਕਰਦਾ ਥੋਨੂੰ ਚੌਹਾਂ ਨੂੰ ਜ਼ਹਿਰ ਦੇ ਦਵਾਂ।’

ਸੱਸ ਉੱਤੋਂ ਹੋਰ ਤਾਅਨੇ ਮਾਰਦੀ, ‘ਨੀ ਕਲਜੋਗਣੇ….ਮੇਰੇ ਘਰ ਨੂੰ ਖਾਗੀ ਨੀ ਤੂੰ…ਡੈਣੇ…ਤਿੰਨ ਪੱਥਰ ਜੰਮ ਧਰੇ…ਕੁਲੱਛਣੀ…ਬਦਕਾਰ ਕਿਸੇ ਥਾਂ ਦੀ…ਇੱਕ ਪੋਤੇ ਦਾ ਮੂੰਹ ਨੀ ਦਖਾ ਸਕੀ।’
ਸੱਸ ਤੇ ਪਤੀ ਦੇ ਤਾਅਨੇ–ਮਿਹਣੇ ਸੁਣ ਓਹ ਉਦਾਸ ਹੋ ਜਾਂਦੀ। ਸੋਚਦੀ ਕਿ ਇਨ੍ਹਾਂ ਮਿਹਣਿਆਂ ਵਿੱਚੋਂ ਉਹ ਕਿਹੜੇ ਇਨਾਮਾਂ ਦੀ ਭਾਗੀਦਾਰ ਹੈ। ਭਰੇ ਮਨ ਨਾਲ ਮੇਰੇ ਕੋਲ ਆ ਜਾਂਦੀ। ਉਸ ਦਾ ਰੋਣ ਮੀਂਹ ਦੀ ਵਾਛੜ ਵਾਂਗ ਉੱਤਰ ਆਉਂਦਾ। ਕਈ ਵਾਰ ਉਸ ਨੂੰ ਸਮਝਾਇਆ…ਬਈ ਏਸ ਹਾਲਤ ਵਿੱਚ ਖਿੱਝੇ-ਖਪੇ ਰਹਿਣ ਨਾਲ ਕੁੱਖ ’ਚ ਪਲ ਰਹੇ ਬੱਚੇ ’ਤੇ ਮਾੜਾ ਅਸਰ ਪੈਂਦਾ ਹੈ।
ਅੱਜ ਜਦੋਂ ਓਹ ਮੇਰੇ ਕੋਲ ਆਈ ਤਾਂ ਮੈਂ ਮਨੁੱਖੀ ਸਰੀਰ ਦੀ ਬਣਤਰ ਬਾਰੇ ਇੱਕ ਕਿਤਾਬ ਪੜ੍ਹ ਰਹੀ ਸੀ। ਉਸ ਦੀਆਂ ਰੋ-ਰੋ ਕੇ ਸੁੱਜੀਆਂ ਅੱਖਾਂ ਉਸ ਨਾਲ ਹੋਈ–ਬੀਤੀ ਦੀ ਕਹਾਣੀ ਦੱਸ ਰਹੀਆਂ ਸਨ । ਮੈਂ ਉਸ ਨੂੰ ਕੋਲ ਬਿਠਾ ਕੇ, ਹੁਣੇ-ਹੁਣੇ ਇੱਕੱਠੀ ਕੀਤੀ ਜਾਣਕਾਰੀ ਅਨੁਸਾਰ ਸਮਝਾਉਣਾ ਸ਼ੁਰੂ ਕੀਤਾ:
“ਮੱਨੁਖੀ ਸਰੀਰ ਦੇ ਹਰ ਕੋਸ਼ ( ਸੈਲ) ਵਿੱਚ 23 ਕਰੋਮੋਸੋਮਾਂ ਦੇ 2 ਸਮੂਹ ਹੁੰਦੇ ਨੇ…ਜਾਣੀ ਕਿ 46 ਕਰੋਮੋਸੋਮ । ਇਨ੍ਹਾਂ ਦੋਹਾਂ ਵਿੱਚੋਂ ਇੱਕ ਸਮੂਹ ਮਾਂ ਵਲੋਂ ਤੇ ਦੂਜਾ ਪਿਓ ਵਲੋਂ ਆਉਂਦਾ ਹੈ। ਕਰੋਮੋਸੋਮਾਂ ਦੇ 22 ਜੋੜੇ ਸਾਡੇ ਨੈਣ-ਨਕਸ਼ ਤਰਾਸ਼ਦੇ ਨੇ ਤੇ ਅਖੀਰਲਾ ਜੋੜਾ ਲਿੰਗ । ਆਖਰੀ ਜੋੜਾ ਐਕਸ-ਐਕਸ( XX) ਹੈ ਤਾਂ ਲੜਕੀ ਅਤੇ ਜੇ ਐਕਸ-ਵਾਈ(XY) ਹੈ ਤਾਂ ਲੜਕਾ ਜਨਮ ਲੈਂਦਾ ਹੈ। ਮਤਲਬ ਕਿ ਅਗਰ ਗਰਭਧਾਰਣ ਸਮੇਂ ਜੇ ਵਾਈ(Y) ਕਰੋਮੋਸੋਮ ਨਹੀਂ ਹੈ ਤਾਂ ਹੋਣ ਵਾਲ਼ਾ ਬੱਚਾ ਲੜਕੀ ਹੋਵੇਗੀ। ਰੌਲ਼ਾ ਤਾਂ ਬੱਸ ‘ਵਾਈ’(Y) ਕਰੋਮੋਸੋਮ ਦਾ ਹੈ….ਜੋ ਔਰਤਾਂ ਵਿੱਚ ਹੈ ਹੀ ਨਹੀਂ। ਭਰੂਣ ਬਣਨ ਸਮੇਂ ਮਾਂ ਵਲੋਂ ਤਾਂ ਐਕਸ(X) ਕਰੋਮੋਸੋਮ ਹੀ ਹੋਣਾ ਹੈ ਤੇ ਪਿਓ ਵਲੋਂ ਐਕਸ(X) ਜਾਂ ਵਾਈ(Y) ਵਿੱਚੋਂ ਕੋਈ ਇੱਕ ਤੇ ਏਸ ਤਰਾਂ ਪਿਓ ਵਾਲਾ ਕਰੋਮੋਸੋਮ ਹੀ ਧੀ ਜਾਂ ਪੁੱਤਰ ਦੇ ਆਗਮਨ ਨੂੰ ਨਿਰਧਾਰਤ ਕਰਦਾ ਹੈ।” ਮੈਂ ਇੱਕੋ ਸਾਹ ਲੰਮਾ-ਚੌੜਾ ਸਾਇੰਸ ਦਾ ਲੈਕਚਰ ਦੇ ਦਿੱਤਾ।
ਸੁਣਦੇ-ਸੁਣਦੇ ਉਸ ਦੇ ਚਿਹਰੇ ਉੱਤੇ ਚਮਕ ਆ ਗਈ, “ਅੱਛਾ…..!” ਉਸ ਨੇ ਖਿਲੇ ਚਿਹਰੇ ਨਾਲ ਹੁੰਗਾਰਾ ਭਰਿਆ, ਜਿਵੇਂ ਓਸ ਦਾ ਸਾਰਾ ਦੁੱਖ-ਦਰਦ ਕੋਹਾਂ ਦੂਰ ਭੱਜ ਗਿਆ ਹੋਵੇ। ਪਰ ਦੂਜੇ ਹੀ ਛਿਣ ਉਹ ਫੇਰ ਕਿਸੇ ਡੂੰਘੇ ਗਮ ਦੇ ਸਮੁੰਦਰ ਵਿੱਚ ਗੋਤੇ ਖਾਂਦੀ ਕਹਿਣ ਲੱਗੀ, “ਕੀ ਫਾਇਦਾ ਇਨ੍ਹਾਂ ਕਿਤਾਬਾਂ ’ਚ ਲਿਖੀਆਂ ਦਾ। ਮਾਤੜ-ਧਮਾਤੜ ਨੇ ਤਾਂ ਫੇਰ ਵੀ ਏਥੇ ਨਰਕ ਈ ਭੋਗਣੈ। ਰੱਬ ਕਿਸੇ ਨੂੰ ਤੀਮੀਂ ਦੀ ਜੂਨ ’ਚ ਨਾ ਪਾਵੇ।”
ਉਸ ਦਾ ਗੰਭੀਰ ਚਿਹਰਾ ਮੈਨੂੰ ਸੋਚਾਂ ਵਿੱਚ ਪਾ ਗਿਆ।
-0-

2 comments:
बहुत ही मार्मिक और जानकारी देने वाली लघुकथा है हरदीप जी ! लघुकथा -जगत में आपके प्रवेश का हार्दिक स्वागत है ।
"ਧੀ ਜੰਮੀ" ਮੇਰੇ ਵਲੋਂ ਲਿਖੀ ਪਹਿਲੀ ਮਿੰਨੀ ਕਹਾਣੀ ਹੈ।
ਮੈਂ ਤਹਿ ਦਿਲੋਂ ਧੰਨਵਾਦੀ ਹਾਂ ਸ਼ਿਆਮ ਸੁੰਦਰ ਅਗਰਵਾਲ਼ ਜੀ ਦੀ..ਜਿਨ੍ਹਾਂ ਮੇਰੀ ਲਿਖਤ ਨੂੰ "ਪੰਜਾਬੀ ਮਿੰਨੀ" ਦੇ ਯੋਗ ਸਮਝਿਆ ।
ਰਾਮੇਸ਼ਵਰ ਕੰਬੋਜ ਹਿੰਮਾਂਸ਼ੂ ਜੀ ਆਪ ਦਾ ਵੀ ਮੈਂ ਧੰਨਵਾਦ ਕਰਨਾ ਲੋਚਦੀ ਹਾਂ..ਆਪ ਦੇ ਸ਼ਬਦਾਂ ਨੇ ਮੈਨੂੰ ਹੋਰ ਲਿਖਣ ਲਈ ਹੁਲਾਰਾ ਦਿੱਤਾ।
ਹਰਦੀਪ
http://punjabivehda.wordpress.com
Post a Comment