ਗੁਰਦੀਪ ਸਿੰਘ ਪੁਰੀ
“ਬੇਟਾ ਸੁਬ੍ਹਾ ਕਾ ਕੁਛ ਨਹੀਂ ਖਾਯਾ , ਭਗਵਾਨ ਕੇ ਨਾਮ ਪਰ ਰੋਟੀ ਦੇ ਦੋ। ਭਗਵਾਨ ਤੁਝੇ ਲੰਬੀ ਉਮਰ ਦੇ। ਤੇਰੀ ਕੁੱਲ ਉੱਚੀ ਹੋ। ਤੇਰਾ ਆਂਗਨ ਖੁਸ਼ੀਓਂ ਸੇ ਭਰਾ ਰਹੇ।” ਬੁੱਢੀ ਮੰਗਤੀ ਨੇ ਦਫਤਰ ਦੇ ਲਾਅਨ ਵਿਚ ਬੈਠੇ ਬਾਬੂ ਨੂੰ ਰੋਟੀ ਵਾਲਾ ਡੱਬਾ ਖੋਲ੍ਹਦਿਆਂ ਹੀ ਤਰਲਾ ਪਾਇਆ।
ਬਾਬੂ ਨੇ ਰੋਟੀ ਵਾਲਾ ਡੱਬਾ ਖੋਲ੍ਹਿਆ। ਉਸ ਵਿਚ ਪਹਿਲਾਂ ਦੀ ਤਰ੍ਹਾਂ ਤਿੰਨ ਹੀ ਫੁਲਕੇ ਨਿਕਲੇ, ਜੋ ਬਾਬੂ ਲਈ ਕਾਫੀ ਸਨ।
ਬਾਬੂ ਨੇ ਦੋ ਫੁਲਕਿਆਂ ਉੱਪਰ ਥੋੜ੍ਹੀ ਜਿਹੀ ਸਬਜੀ ਰੱਖੀ ਅਤੇ ਹੱਥ ਬੁੱਢੀ ਮੰਗਤੀ ਵੱਲ ਉਲਾਰ ਦਿੱਤਾ।
ਮੰਗਤੀ ਕੋਲ ਖੜ੍ਹੀ ਸਭ ਦੇਖ ਰਹੀ ਸੀ। ਗਿੱਲੀਆਂ ਅੱਖਾਂ ਅਤੇ ਥਿਰਕਦੇ ਬੋਲਾਂ ਤੋਂ ਉਸ ਦੇ ਮੂੰਹੋਂ ਇਹੀ ਨਿਕਲਿਆ, “ ਬੇਟਾ, ਫੁਲਕੇ ਤੋਂ ਤੀਨ ਹੀ ਹੈਂ। ਤੂੰ ਖਾ ਲੋ, ਮੇਰਾ ਕਿਆ ਹੈ… ਮੈਂ ਕਹੀਂ ਔਰ ਮਾਂਗ ਲੂੰਗੀ। ਕਹੀਂ ਤੂੰ ਭੂਖਾ ਰਹਿ ਗਿਆ ਤੋ…।”
ਇੰਨਾ ਕਹਿ ਬੁੱਢੀ ਮੰਗਤੀ ਬੁਢਾਪੇ ਦੀ ਤੀਸਰੀ ਲੱਤ ਦੇ ਸਹਾਰੇ ਅੱਗੇ ਨੂੰ ਤੁਰ ਪਈ। ਬਾਬੂ ਕਿੰਨੀ ਦੇਰ ਤੱਕ ਆਪਣੀਆਂ ਅੱਖਾਂ ਵਿੱਚ ਅੱਥਰੂ ਡੱਕਣ ਦੀ ਕੋਸ਼ਿਸ਼ ਕਰਦਾ ਰਿਹਾ।
-0-
No comments:
Post a Comment