ਹਰਪ੍ਰੀਤ ਸਿੰਘ ਰਾਣਾ
ਨੂੰਹ-ਪੁੱਤ ਨੇ ਬਾਪੂ ਦਾ ਮੰਜਾ ਡੰਗਰਾਂ ਵਾਲੇ ਵਾਡ਼ੇ ਵਿਚ ਡਾਹ ਦਿੱਤਾ। ਇਕ ਦਿਨ ਸਵੇਰੇ-ਸਵੇਰੇ ਪੁੱਤ ਮਠਿਆਈ ਦਾ ਡੱਬਾ ਚੁੱਕੀ ਖੁਸ਼ੀ ਵਿਚ ਖੀਵਾ ਹੋਇਆ ਬਾਪੂ ਕੋਲ ਆ ਕੇ ਬੋਲਿਆ, “ਬਾਪੂ! ਵਧਾਈਆਂ!! ਤੇਰੇ ਪੋਤਾ ਹੋਇਐ।”
ਬਾਪੂ ਟਿਕਟਿਕੀ ਲਾਈ ਪੁੱਤ ਵੱਲ ਤੱਕਣ ਲੱਗਾ।
“ਕੀ ਗੱਲ ਬਾਪੂ, ਤੈਨੂੰ ਖੁਸ਼ੀ ਨਹੀਂ ਹੋਈ…?” ਪੁੱਤ ਬਾਪੂ ਦੇ ਵਿਵਹਾਰ ਤੋਂ ਝੁੰਜਲਾ ਕੇ ਬੋਲਿਆ।
“ਪੁੱਤ! ਖੁਸ਼ੀ ਤਾਂ ਬਥੇਰੀ ਐ…ਪ…ਪਰ ਮੈਂ ਤਾਂ ਤੇਰੇ ਬਾਰੇ ਸੋਚ ਰਿਹੈਂ…।”
“ਕੀ ਬਾਪੂ?” ਪੁੱਤ ਨੇ ਉਤਸੁਕਤਾ ਨਾਲ ਪੁੱਛਿਆ।
“ਹੁਣ ਮੇਰੇ ਬਾਅਦ ਇਸ ਮੰਜੇ ਦਾ ਵਾਰਸ ਤੂੰ ਈ ਬਣਨੈ…।”
ਬਾਪੂ ਦੇ ਵਿਅੰਗਮਈ ਬੋਲਾਂ ਅੱਗੇ ਪੁੱਤ ਨਿਰੁੱਤਰ ਸੀ।
-0-
No comments:
Post a Comment