ਡਾ. ਹਰਨੇਕ ਸਿੰਘ ਕੈਲੇ
ਜਦ ਮੈਂ ਦਫ਼ਤਰ ਦੇ ਨਵੇਂ ਮੁਖੀ ਵੱਜੋਂ ਚਾਰਜ ਸੰਭਾਲਿਆ
ਤਾਂ ਮੈਨੂੰ ਸਭ ਤੋਂ ਵੱਧ ਖੁਸ਼ ਹੈੱਡ ਕਲਰਕ ਲਗਦਾ ਸੀ।
“ਸਾਹਬ, ਥੋਡੇ ਆਉਣ ਤੋਂ ਪਹਿਲਾਂ ਤਾਂ ਦਫ਼ਤਰ ਦਾ ਹਾਲ ਵੀ
ਕੋਈ ਹਾਲ ਸੀ। ਕੋਈ ਵੇਲੇ ਸਿਰ ਨ੍ਹੀ ਸੀ ਆਉਂਦਾ ਤੇ ਜੇ ਕੋਈ ਆ ਵੀ ਜਾਂਦਾ ਤਾਂ ਕੰਮ ਦਾ ਡੱਕਾ
ਦੂਹਰਾ ਨ੍ਹੀ ਸੀ ਕਰਦਾ।”
ਉਹ ਹਰ ਤੀਜੇ-ਚੌਥੇ ਦਿਨ ਮੇਰੇ ਕੋਲ ਇਹੋ ਜਿਹੀਆਂ ਗੱਲਾਂ
ਕਰਦਾ ਰਹਿੰਦਾ।
‘ਬੰਦਾ ਕੰਮ ਦਾ ਲਗਦੈ।’– ਮੈਂ ਸੋਚਦਾ। ਹੌਲੀ-ਹੌਲੀ ਮੇਰੀ ਉਸ ਨਾਲ ਨੇੜਤਾ ਵਧਦੀ
ਗਈ ਅਤੇ ਮੈਂ ਦਫ਼ਤਰ ਦਾ ਹਰ ਕੰਮ ਉਸ ਦੀ ਸਲਾਹ ਨਾਲ ਕਰਨ ਲੱਗ ਪਿਆ।
ਸਾਲ ਕੁ ਮਗਰੋਂ ਮੇਰੀ ਉੱਥੋਂ ਬਦਲੀ ਹੋ ਗਈ। ਆਖਰੀ ਦਿਨ
ਜਦ ਮੈਂ ਘਰ ਜਾਣ ਲਈ ਆਪਣੀ ਕਾਰ ਵੱਲ ਵਧ ਰਿਹਾ ਸੀ ਤਾਂ ਮੇਰੇ ਕੰਨੀਂ ਉਸ ਦੀ ਮੱਧਮ ਜਿਹੀ ਆਵਾਜ਼
ਪਈ, “ਚੰਗਾ ਹੋਇਆ, ਦਫਾ ਹੋਇਆ। ਦਫ਼ਤਰ ਦਾ ਬੁਰਾ ਹਾਲ ਹੋਇਆ
ਪਿਐ।”
-0-
No comments:
Post a Comment