-moz-user-select:none; -webkit-user-select:none; -khtml-user-select:none; -ms-user-select:none; user-select:none;

Thursday, December 19, 2013

ਥੱਪੜ




ਰਾਣਾ ਲੰਗੇਆਣਾ
ਜੀਤੋ ਆਪਣੀ ਬੇਟੀ ਗਗਨ ਨੂੰ ਬੜੀ ਬੇਰਹਿਮੀ ਨਾਲ ਮਾਰਦੀ ਹੋਈ ਅੰਦਰ ਲੈ ਗਈ।
ਹੁਣ ਅੱਡ ਮੂੰਹ, ਹਰਾਮਜਾਦੀਏ! ਕਿਵੇਂ ਸੰਘ ਅੱਡਦੀ ਐ, ਕੁਲੈਹਣੀ!
ਨੀ ਐਵੇਂ ਕਾਹਨੂੰ ਮਾਰੀ ਜਾਨੀਂ ਐਂ ਬੇ-ਜਬਾਨ ਨੂੰ?ਕਹਿੰਦੀ ਜੀਤੋ ਦੀ ਸੱਸ ਰੋਂਦੀ ਗਗਨ ਨੂੰ ਗੋਦੀ ਚੁੱਕ ਵਰਾਉਂਦੀ ਹੋਈ ਬਾਹਰ ਲੈ ਆਈ।
ਪਰ ਵੈੜੇ ਸੁਭਾਅ ਦੀ ਜੀਤੋ ਕਿੱਥੇ ਚੁੱਪ ਕਰਨ ਵਾਲੀ ਸੀ, ਕਿੱਥੋਂ ਜੰਮ ਪਈ ਤਿੱਖਲ! ਜੰਮਦੀ ਨੇ ਮੇਰਾ ਪਿਓ ਲੈ ਲਿਆ…!
ਬਾਹਰ ਬੈਠੀ ਜੀਤੋ ਦੀ ਸੱਸ ਤੋਂ ਰਿਹਾ ਨਹੀਂ ਗਿਆ, ਇਹਨੂੰ ਕੁਲਹਿਣੀ ਦੱਸਦੀ ਐਂ, ਤੂੰ ਕਿੱਥੋਂ ਆ ਗਈ ਕਰਮਾਂ ਵਾਲੀ? ਆਪਦਾ ਭੁੱਲਗੀ? ਹਾਲੇ ਦਸ ਦਿਨ ਈ ਹੋਏ ਸੀ ਤੈਨੂੰ ਵਿਆਹੀ ਆਈ ਨੂੰ, ਜਦੋਂ ਸ਼ਿੰਦੇ ਦਾ ਬਾਪੂ ਚੱਲ ਵੱਸਿਆ ਸੀ।
ਇੰਨੀ ਗੱਲ ਸੁਣ ਕੇ ਜੀਤੋ ਇਕਦਮ ਚੁੱਪ ਕਰ ਗਈ, ਜਿਵੇਂ ਮੂੰਹ ਤੇ ਜ਼ੋਰਦਾਰ ਥੱਪੜ ਵੱਜਿਆ ਹੋਵੇ।
                                        -0-