ਮੁਖਤਾਰ ਗਿੱਲ
ਰਾਖਵੇਂਕਰਨ ਦੇ ਹੱਕ ਵਿੱਚ ਤੇ ਵਿਰੋਧ ਵਿੱਚ ਅੰਦੋਲਨ
ਬੜਾ ਤੇਜ਼ ਹੋ ਰਿਹਾ ਸੀ। ਕੁਝ ਸਿਆਸੀ ਪਾਰਟੀਆਂ ਦੀ ਸਾਜ਼ਸ਼ੀ ਚੁੱਪ ਨੇ ਇਸ ਨੂੰ ਹੋਰ ਭੜਕਾਇਆ। ਕਈ
ਥਾਈਂ ਅੰਦੋਲਨ ਹਿੰਸਕ ਰੂਪ ਧਾਰਨ ਕਰ ਗਿਆ ਸੀ। ਦੋਹਾਂ ਧਿਰਾਂ ਦੀਆਂ ਭੀੜਾਂ ਬਰਬਾਦੀ ਕਰ ਰਹੀਆਂ
ਸਨ। ਸਰਕਾਰੀ ਅਤੇ ਗੈਰ ਸਰਕਾਰੀ ਵਾਹਨ (ਗੱਡੀਆਂ) ਸਾੜੇ ਜਾ ਰਹੇ ਸਨ। ਕਿਧਰੇ ਕਰਫਿਊ ਤੇ ਕਿਧਰੇ ਬਜ਼ਾਰ ਬੰਦ ਹੋ ਰਹੇ ਸਨ।
ਡਰਾਈਵਰ ਦੀ ਬੇਸਮਝੀ ਕਾਰਨ ਸਾਡੀ ਵੈਨ ਅੰਦੋਲਨਕਾਰੀਆਂ
ਦੇ ‘ਨਾਕੇ’ ਵਿੱਚ ਫਸ ਗਈ। ਸਾਰਿਆਂ ਕੋਲ ਪੱਥਰਾਂ ਰੋੜਿਆਂ ਦਾ ਢੇਰ ਸੀ। ਅਸੀਂ ਪੂਰੀ ਤਰ੍ਹਾਂ ਡਰ ਗਏ ਕਿ
ਵੈਨ ਦੀ ਤੇ ਸਾਡੀ ਖੈਰ ਨਹੀਂ।
ਇਕ ਲੀਡਰ ਨੁਮਾ ਲੜਕਾ ਮੇਰੇ ਕੋਲ ਆਇਆ।
“ਵੈਨ ਦਾ ਅਗਲਾ ਸ਼ੀਸ਼ਾ ਕਿੰਨੇ
ਦਾ ਪੈਂਦੈॽ”
“ਛੇ ਸੌ ਜਾਂ ਸੱਤ ਸੌ ਦਾ
ਹੋਊ।”
“ਬਾਕੀ ਸ਼ੀਸ਼ੇ ਕਿੰਨੇ ਦੇ
ਪੈਣਗੇॽ”
“ਹਜ਼ਾਰ ਡੇਢ ਹਜ਼ਾਰ ਤਾਂ ਲੱਗੂ।”
“ਚਲੋ ਕੱਢੇ ਪੰਜ ਸੌ ਰੁਪਏ
ਤੇ ਜਾਓ।”
ਮੈਨੂੰ ‘ਸੌਦਾ’ ਮਨਜ਼ੂਰ ਸੀ।
-0-