ਕੁਲਦੀਪ ਮਾਣੂੰਕੇ
ਸ਼ਾਮ ਕੌਰ ਪਿਛਲੇ ਹਫ਼ਤੇ ਤੋਂ ਪੀ.ਜੀ.ਆਈ. ਦਾਖਲ ਸੀ। ਉਸ ਦੇ ਦੋਵੇਂ ਲਡ਼ਕੇ ਅਫਸਰ ਸਨ ਤੇ ਵਾਰੋ-ਵਾਰੀ ਆ ਕੇ ਉਸਦਾ ਹਾਲ-ਚਾਲ ਪੁੱਛ ਰਹੇ ਸਨ। ਵੱਡੇ ਲਡ਼ਕੇ ਹਰਦੇਵ ਨੇ ਛੋਟੇ ਬਲਦੇਵ ਨੂੰ ਆਖਿਆ, “ਵੀਰ ਬਲਦੇਵ, ਮੈਂ ਹੁਣ ਇੱਕ ਹਫਤਾ ਨਹੀਂ ਆ ਸਕਦਾ ਕਿਉਂਕਿ ਤੇਰੇ ਭਤੀਜੇ ਡਿੰਪੀ ਦੇ ਪੇਪਰ ਹਨ। ਮੈਥੋਂ ਡਰ ਕੇ ਉਹ ਚਾਰ ਅੱਖਰ ਪੜ੍ਹ ਲਊ।”
“ਵੀਰ ਜੀ, ਮੇਰਾ ਤਾਂ ਆਪ ਦਫ਼ਤਰ ਆਡਿਟ ਚਲ ਰਿਹੈ। ਮੇਰਾ ਵੀ ਇੱਥੇ ਮਾਂ ਕੋਲ ਰਹਿਣਾ ਮੁਸ਼ਕਲ ਐ।” ਛੋਟਾ ਬਲਦੇਵ ਬੋਲਿਆ।
ਦੋਹਾਂ ਭਰਾਵਾਂ ਦੀ ਗੱਲ ਸੁਣ ਕੇ ਉਹਨਾਂ ਦੀ ਭੈਣ ਕਿੰਦੀ ਜੋ ਪਹਿਲੇ ਦਿਨ ਤੋਂ ਹੀ ਹਸਪਤਾਲ ਵਿੱਚ ਮਾਂ ਨਾਲ ਸਾਏ ਵਾਂਗ ਰਹਿ ਰਹੀ ਸੀ, ਕਹਿਣ ਲੱਗੀ, “ਵੀਰ ਜੀ, ਤੁਸੀਂ ਦੋਵੇਂ ਚਲੇ ਜਾਓ, ਮੈਂ ਜੋ ਹਾਂ ਇੱਥੇ। ਆਪੇ ਸੰਭਾਲ ਲਵਾਂਗੀ ਮਾਂ ਨੂੰ।”
ਦੋਵੇਂ ਭਰਾ ਵਾਪਸੀ ਦੀ ਤਿਆਰੀ ਕਰਨ ਲੱਗੇ, ਪਰ ਮਾਂ ਇਹ ਸੋਚ ਕੇ ਰੋ ਰਹੀ ਸੀ ਕਿ ਉਹ ਉਸ ਵਕਤ ਕਿਉਂ ਰੋਈ ਸੀ ਜਦ ਕਿੰਦੀ ਨੇ ਜਨਮ ਲਿਆ ਸੀ।
-0-
1 comment:
ਦਿਲ 'ਤੇ ਡੂੰਘੀ ਛਾਪ ਛੱਡਦੀ ਹੈ ਇਹ ਕਹਾਣੀ.....
ਸਾਡਾ ਸਮਾਜ ਜੇ ਧੀ ਦੇ ਜਨਮ ਸਮੇਂ ਖੁਸ਼ ਨਹੀਂ ਹੋ ਸਕਦਾ ਤਾਂ ਓਸ ਦੇ ਜਨਮ 'ਤੇ ਸੋਗ ਤਾਂ ਨਾ ਮਨਾਏ .....ਧੀ ਜਿੰਨਾ ਪਿਆਰ ਸ਼ਾਇਦ ਹੀ ਕੋਈ ਪੁੱਤ ਆਵਦੀ ਮਾਂ ਨੂੰ ਦੇ ਸਕਦਾ ਹੈ |
ਹਰਦੀਪ
ਪੰਜਾਬੀ ਵਿਹੜਾ
Post a Comment