-moz-user-select:none; -webkit-user-select:none; -khtml-user-select:none; -ms-user-select:none; user-select:none;

Sunday, September 15, 2013

ਦੇਵਦਾਸੀ



ਜਗਰੂਪ ਸਿੰਘ ਕਿਵੀ

ਜਦੋਂ ਨਮਰਤਾ ਦੇਵੀ ਨੇ ਫਿਰ ਦੂਜੀ ਵਾਰ ਲੜਕੀ ਨੂੰ ਜਨਮ ਦਿੱਤਾ ਤਾਂ ਸਾਰਾ ਪਰਿਵਾਰ ਮੁਰਝਾ ਗਿਆ।
ਇਸ ਨੂੰ ਗਲ ’ਚ ’ਗੂਠਾ ਦੇ ਕੇ ਮਾਰ ਦਿਓ।ਕਿਸੇ ਨੇ ਸੁਝਾਅ ਦਿੱਤਾ।
ਨਹੀਂ ਇਹ ਪਾਪਾ ਹੋਵੇਗਾ।
ਕਿਸੇ ਨੂੰ ਸੌਂਪ ਦਿਓ।
ਕੋਈ ਕੁੜੀ ਕਿਉਂ ਪਾਲੇਗਾ?
ਅਨਾਥ ਆਸ਼ਰਮ ਵਿਚ ਦਾਨ ਕਰ ਦਿਓ।
ਉੱਥੇ ਕਈ ਸਵਾਲ ਪੁੱਛਦੇ ਹਨ।
ਇਸ ਨੂੰ ਦੇਵਦਾਸੀ ਬਣਾ ਕੇ ਮੰਦਰ ਵਿਚ ਚੜ੍ਹਾ ਦਿਓ।ਇਸ ਸੁਝਾਅ ਤੇ ਕੋਈ ਕਿੰਤੂ ਨਹੀਂ ਕਰ ਸਕਿਆ।
                                            -0-

Wednesday, September 11, 2013

ਟੁੱਟੀ ਹੋਈ ਟ੍ਰੇ



ਸ਼ਿਆਮ ਸੁੰਦਰ ਅਗਰਵਾਲ

ਕਮਰੇ ਦਾ ਦਰਵਾਾ ਥੋਾ ਜਿਹਾ ਖੁੱਲ੍ਹਿਆ ਤਾਂ ਕਿਸ਼ੋਰ ਚੰਦ ਜੀ ਅੰਦਰ ਤਕ ਕੰਬ ਗਏ। ਉਹਨਾਂ ਨੇ ਆਪਣੇ ਵੱਲੋਂ ਬਹੁਤ ਸਾਵਧਾਨੀ ਵਰਤੀ ਸੀ। ਸਵੇਰੇ ਆਮ ਨਾਲੋਂ ਇੱਕ ਘੰਟਾ ਪਹਿਲਾਂ ਹੀ ਉੱਠ ਗਏ ਸਨ। ਟੂਥਬ੍ਰਸ਼ ਬਹੁਤ ਹੌਲੇ-ਹੌਲੇ ਕੀਤਾ ਤਾਕਿ ਥੋੀ ਜਿਹੀ ਆਵਾਜ਼ ਵੀ ਨਾ ਹੋਵੇ। ਰਸੋਈਘਰ ਵਿੱਚ ਚਾਹ ਬਣਾਉਂਦੇ ਸਮੇਂ ਵੀ ਕੋਈ ਖਕਾ ਨਾ ਹੋਵੇ, ਇਸ ਗੱਲ ਦਾ ਖਾਸ ਧਿਆਨ ਰੱਖਿਆ। ਫਿਰ ਵੀ
ਸੱਤਰ ਵਰ੍ਹਿਆਂ ਦੀ ਉਮਰ ਵਿੱਚ ਹੁਣ ਇੰਨੀ ਫੁਰਤੀ ਤਾਂ ਸੀ ਨਹੀਂ ਕਿ ਨੂੰਹ ਦੇ ਦੇਖਣ ਤੋਂ ਪਹਿਲਾਂ ਹੀ ਕਿਸੇ ਤਰ੍ਹਾਂ ਟ੍ਰੇ ਤੇ ਚਾਹ ਦੇ ਕੱਪਾਂ ਨੂੰ ਲੁਕੋ ਦਿੰਦੇ।
ਨੂੰਹ ਉਹਨਾਂ ਦੇ ਸਾਹਮਣੇ ਆਣ ਖੀ ਹੋਈ ਸੀ, ਬਾਊ ਜੀ, ਕੀ ਗੱਲ ਅੱਜ ਚਾਹ ਦੇ ਦੋ ਕੱਪ?”
ਨਹੀਂ ਪੁੱਤ! ਚਾਹ ਤਾਂ ਇਕ ਈ ਕੱਪ ਬਣਾਈ ਸੀ, ਉਸ ਨੂੰ ਹੀ ਦੋ ਕੱਪਾਂ ਚ ਪਾ ਲਿਆ। ਗਲੇ ਵਿੱਚੋਂ ਡਰੀ ਜਿਹੀ ਆਵਾਜ਼ ਨਿਕਲੀ।
ਤੇ ਬਾਊ ਜੀ, ਆਹ ਟੁੱਟੀ ਹੋਈ ਟ੍ਰੇ! ਤੁਸੀਂ ਇਸ ਨੂੰ ਵਾਰ-ਵਾਰ ਨਾ ਵਰਤੋਂ, ਇਸ ਲਈ ਮੈਂ ਇਹਨੂੰ ਡਸਟਬਿਨ ਚ ਸੁੱਟਤਾ ਸੀ। ਉੱਥੋਂ ਵੀ ਕੱਢਲੀ ਤੁਸੀਂ?”
ਉਹ ਕੀ ਐ ਪੁੱਤ…” ਉਹਨਾਂ ਤੋਂ ਕੁਝ ਕਹਿੰਦੇ ਨਹੀਂ ਬਣਿਆ। ਫਿਰ ਥੋਾ ਰੁਕ ਕੇ ਬੋਲੇ, ਮੈਂ ਇਸ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਲਿਆ ਸੀ।
ਅਚਾਣਕ ਪਤਾ ਨਹੀਂ ਕੀ ਹੋਇਆ ਕਿ ਨੂੰਹ ਦੀ ਆਵਾਜ਼ ਕੁਝ ਨਰਮ ਪੈ ਗਈ, ਬਾਊ ਜੀ, ਇਸ ਟੁੱਟੀ ਹੋਈ ਟ੍ਰੇ ਚ ਕੀ ਖਾਸ ਐ, ਮੈਨੂੰ ਵੀ ਪਤਾ ਲੱਗੇ।
ਸਿਰ ਝੁਕਾਈ ਬੈਠੇ ਕਿਸ਼ੋਰ ਚੰਦ ਜੀ ਬੋਲੇ, ਪੁੱਤਰ! ਇਹ ਟ੍ਰੇ ਤੇਰੀ ਸੱਸ ਨੂੰ ਬਹੁਤ ਪਸੰਦ ਸੀ। ਇਸ ਲਈ ਅਸੀਂ ਸਦਾ ਇਹੀ ਟ੍ਰੇ ਵਰਤਦੇ ਸੀ। ਦੋਨੋਂ ਸ਼ੂਗਰ ਦੇ ਮਰੀਜ ਰਹੇ। ਪਰ ਲਾਜਵੰਤੀ ਨੂੰ ਫਿੱਕੀ ਚਾਹ ਚੰਗੀ ਨਹੀਂ ਲਗਦੀ ਸੀ। ਉਹਦੀ ਚਾਹ ਥੋੀ ਮਿੱਠੀ ਹੁੰਦੀ ਸੀ। ਇਸ ਟ੍ਰੇ ਦੇ ਦੋਨੋਂ ਪਾਸੇ ਫੁੱਲ ਬਣੇ ਹੋਏ ਹਨ, ਇੱਕ ਪਾਸੇ ਵੱਡਾ, ਦੂਜੇ ਪਾਸੇ ਛੋਟਾ। ਚਾਹ ਸਾਡੇ ਚੋਂ ਕੋਈ ਵੀ ਬਣਾਉਂਦਾ, ਉਹਦਾ ਚਾਹ ਵਾਲਾ ਕੱਪ ਵੱਡੇ ਫੁੱਲ ਵਾਲੇ ਪਾਸੇ ਰੱਖਿਆ ਜਾਂਦਾ, ਤਾਕਿ ਪਛਾਣ ਰਵੇ।
ਪਰ ਅੱਜ ਇਹ ਦੋ ਕੱਪ?”
ਅੱਜ ਸਾਡੇ ਵਿਆਹ ਦੀ ਵਰ੍ਹੇਗੰਢ ਹੈ। ਇਸ ਵੱਡੇ ਫੁੱਲ ਵੱਲ ਰੱਖੀ ਅੱਧਾ ਕੱਪ ਚਾਹ ਵਿਚ ਮਿੱਠਾ ਪਾ ਕੇ ਲਿਆਇਆ ਹਾਂ ਲੱਗ ਰਿਹੈ ਜਿਵੇਂ ਉਹ ਸਾਹਮਣੇ ਬੈਠੀ ਪੁੱਛ ਰਹੀ ਐਮੇਰੀ ਚਾਹ ਚ ਖੰਡ ਪਾ ਕੇ ਲਿਆਏ ਹੋ ਨਾ?” ਕਹਿੰਦੇ ਹੋਏ ਕਿਸ਼ੋਰ ਚੰਦ ਜੀ ਦਾ ਗਲ ਭਰ ਆਇਆ।
ਥੋੀ ਦੇਰ ਕਮਰੇ ਵਿੱਚ ਚੁੱਪ ਪਸਰੀ ਰਹੀ। ਕਿਸ਼ੋਰ ਚੰਦ ਨੇ ਚਾਹ ਦੇ ਕੱਪ ਟ੍ਰੇ ਵਿੱਚੋਂ ਚੁੱਕ ਕੇ ਮੇਜ ਉੱਤੇ ਰੱਖ ਦਿੱਤੇ। ਫੇਰ ਟ੍ਰੇ ਉਠਾ ਕੇ ਨੂੰਹ ਵੱਲ ਵਧਾਉਂਦੇ ਹੋਏ ਕਿਹਾ, ਲੈ ਪੁੱਤ! ਇਹਨੂੰ ਡਸਟਬਿਨ ਚ ਸੁੱਟ ਦੇ। ਟੁੱਟੀ ਹੋਈ ਟ੍ਰੇ ਘਰ ਚ ਚੰਗੀ ਨਹੀਂ ਲਗਦੀ।
ਨੂੰਹ ਤੋਂ ਟ੍ਰੇ ਫੀ ਨਹੀਂ ਗਈ। ਉਹਨੇ ਸਹੁਰੇ ਵੱਲ ਦੇਖਿਆ। ਬੁੱਢੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ।
                                        -0-


Wednesday, September 4, 2013

ਸਵਾਦ



 ਰਘਬੀਰ ਸਿੰਘ ਮਹਿਮੀ

ਮੈਂ ਦਫ਼ਤਰ ਦੀਆਂ ਕੁਝ ਜ਼ਰੂਰੀ ਫਾਈਲਾਂ ਕੱਢਣ ਵਿਚ ਵਿਅਸਤ ਸਾਂ ਕਿ ਅਚਾਣਕ ਤਾਇਆ ਜੀ ਆ ਧਮਕੇ। ਸੇਵਾਦਾਰ ਨੇ ਝੱਟ ਆਏ ਮਹਿਮਾਨ ਨੂੰ ਪਾਣੀ ਦਾ ਗਿਲਾਸ ਫੜਾਇਆ।
ਗੁਲਜ਼ਾਰ! ਇਹ ਬੂਟ ਬੜੇ ਵਧੀਆ ਨੇ, ਕਿੰਨੇ ਦੇ ਲਏ ਐ?ਉਨ੍ਹਾਂ ਦਾ ਧਿਆਨ ਪਹਿਲਾਂ ਮੇਰੇ ਬੂਟਾਂ ਵੱਲ ਗਿਆ।
ਤਾਇਆ ਜੀ, ਬਾਰਾਂ ਕੁ ਸੌ ਲੱਗ ਗਏ।
ਚਾਰ ਜੁਆਕਾਂ ਦਾ ਬਾਪ ਤੇ ਬੂਟ ਬਾਰਾਂ ਸੌ ਦੇ, ਸ਼ਰਮ ਨ੍ਹੀ ਆਉਂਦੀ?ਸਟਾਫ ਦੇ ਸਾਹਮਣੇ ਪਈ ਝਾੜ ਨੇ ਮੈਨੂੰ ਸ਼ਰਮਿੰਦਾ ਕਰ ਦਿੱਤਾ।
ਮੈਂ ਤਾਇਆ ਜੀ ਨੂੰ ਚਾਹ ਪਿਲਾਉਣ ਲਈ ਕੰਟੀਨ ਵੱਲ ਲੈ ਕੇ ਜਾਣ ਲੱਗਿਆ। ਬਾਹਰ ਖੜ੍ਹੀ ਇਕ ਔਰਤ ਵੀ ਤਾਇਆ ਜੀ ਦੇ ਨਾਲ-ਨਾਲ ਚੱਲ ਪਈ।
ਚਾਹ ਪੀਣ ਕੰਟੀਨ ’ਚ ਬੈਠੇ ਤਾਂ ਉਹ ਵੀ ਤਾਇਆ ਜੀ ਦੇ ਨੇੜੇ ਹੋ ਕੇ ਬੈਠੀ।
ਤਾਇਆ ਜੀ! ਇਹ ਲੇਡੀ ਕੌਣ ਹੈ?ਮੈਂ ਆਪਣੀ ਸ਼ੰਕਾ ਨਵਿਰਤ ਕਰਨੀ ਚਾਹੀ।
ਓਏ, ਇਹ ਲੇਡੀ ਨਹੀਂ, ਤੇਰੀ ਤਾਈ ਹੈ। ਪੈਰੀਂ ਹੱਥ ਲਾ ਇਹਦੇ।ਉਨ੍ਹਾਂ ਨੇ ਫੌਜੀਆਂ ਵਾਲਾ ਰੋਅਬ ਝਾੜਿਆ।
ਤਾਈ ਤਾਂ ਉਹ ਹੈ, ਜਿਸ ਨਾਲ ਤਾਇਆ ਜੀ ਨੇ ਲਾਵਾਂ ਲਈਆਂ ਸਨ, ਇਹ ਨਵੀਂ ਤਾਈ ਕਿੱਥੋਂ ਜੰਮ ਪਈ?ਮੈਂ ਮਨ ਹੀ ਮਨ ਕੁੜ੍ਹਿਆ, ਪਰ ਡਰ ਦੇ ਮਾਰੇ ਚੁੱਪ ਰਿਹਾ।
ਤਾਇਆ ਜੀ! ਵਧੀਆ ਕਿਸਮ ਦੇ ਬੂਟ ਖਰੀਦਣ ਲਈ ਤਾਂ ਸ਼ਰਮ ਚਾਹੀਦੀ ਹੈ, ਪਰ ਪਹਿਲੀ ਪਤਨੀ ਦੇ ਹੁੰਦਿਆਂ ਦੂਜੀ ਪਤਨੀ ਬਣਾਉਣ ਵਿਚ ਸ਼ਰਮ ਦੀ ਕੋਈ ਲੋੜ ਨਹੀਂ?ਪਤਾ ਨਹੀਂ ਸੱਚਾਈ ਕਿਵੇਂ ਮੱਲ੍ਹੋ-ਮੱਲ੍ਹੀ ਮੇਰੇ ਮੂੰਹੋਂ ਨਿਕਲ ਗਈ।
ਤਾੜ ਦੇ ਕੇ ਫੌਲਾਦੀ ਹੱਥ ਦੀ ਇੱਕੋ ਚਪੇੜ ਨੇ ਮੇਰੀ ਗੱਲ੍ਹ ਸੇਕ ਕੇ ਰੱਖ ਦਿੱਤੀ, ਕੁੱਤਿਆ! ਤੈਨੂੰ ਕਿਸੇ ਨੇ ਸਿਖਾਇਆ ਨਹੀਂ ਕਿ ਵੱਡਿਆਂ ਸਾਹਮਣੇ ਕਿਵੇਂ ਬੋਲੀਦੈ?
ਚੱਲ ਨ੍ਹੀ ਪੰਮੀ, ਕਿਤੇ ਹੋਰ ਜਾ ਕੇ ਚਾਹ ਪੀਈਏ, ਇਸ ਮੁੰਡੇ ਨੇ ਤਾਂ ਸਾਰਾ ਸਵਾਦ ਹੀ ਕਿਰਕਰਾ ਕਰ ’ਤਾ
                                      -0-