-moz-user-select:none; -webkit-user-select:none; -khtml-user-select:none; -ms-user-select:none; user-select:none;

Showing posts with label ਸ਼ਾਮ ਸੁੰਦਰ ਕਾਲੜਾ. Show all posts
Showing posts with label ਸ਼ਾਮ ਸੁੰਦਰ ਕਾਲੜਾ. Show all posts

Saturday, September 6, 2014

ਸੇਵਾ



ਸ਼ਾਮ ਸੁੰਦਰ ਕਾਲ



ਧੀਏ ਆ ਗਈ ਐਂ ਤਾਂ ਘੁੱਟ ਚਾਹ ਈ ਬਣਾ ਦੇ। ਬੇ ਚਿਰ ਦਾ ਸਿਰ ਦੁਖੀ ਜਾਂਦੈ। ਠੰਡ ਜੀ ਲੱਗ ਗਈ ਜਾਪਦੀ ਐ।ੁਰਗ ਸੀਤਾ ਨੇ ਆਪਣੀ ਨੂੰਹ ਅੰਜਲੀ ਨੂੰ ਕਿਹਾ।
ਬਣਾ ਦਿੰਨੀਂ ਐਂ। ਅਗਲੇ ਨੂੰ ਘਰ ਤਾਂ ਵ ਲੈਣ ਦਿਆ ਕਰੋ। ਪਹਿਲਾਂ ਈ ਸਵਾਲ ਖ੍ਹਾ ਹੁੰਦੈ। ਇੰਝ ਨਹੀਂ ਸੋਚਣਾ ਬਈ ਅਗਲਾ ਵੀ ਹੰਡਿਆ-ਹਾਰਿਆ ਬਾਰੋਂ ਆਇਐ। ਦੋ ਮਿੰਟ ਸਾਹ ਲੈ ਲੈਣ ਦੇਈਏ।” ਗੁੱਸੇ ਨਾਲ ਬੋਲਦੀ ਹੋਈ ਅੰਜਲੀ ਅੰਦਰ ਲੰਘ ਗਈ ਤੇ ਨਾਲ ਹੀ ਉਹਦੀ ਧੀ ਮੀਨਾਕਸ਼ੀ।
“ਮੰਮੀ, ਕਿਉਂ ਐਵੇਂ ਬੋਲੀ ਜਾਨੇਂ ਓਂ? ਲਿਆਓ ਸਮਾਨ ਮੈਨੂੰ ਫੜਾ ਦਿਓ, ਮੈਂ ਰੱਖ ਦਿੰਨੀਂ ਆਂ। ਤੁਸੀਂ ਅਰਾਮ ਕਰ ਲਓਮੈਂ ਆਪੇ ਦਾਦੀ-ਮਾਂ ਨੂੰ ਚਾਹ ਬਣਾ ਦਿੰਨੀਂ ਆਂ।” ਮੀਨਾਕਸ਼ੀ ਨੇ ਕਿਹਾ।
“ਪਹਿਲਾਂ ਉਹਦਾ ਮੱਥਾ ਡੰਮ੍ਹ…ਹਾਂ ਭੋਰਾ ਪਾਣੀ ਵੱਧ ਪਾ ਲੀਂ, ਮੈਂ ਵੀ ਲੈ ਲੂੰਗੀ ਘੁੱਟ।” ਕਹਿੰਦੀ ਹੋਈ ਅੰਜਲੀ ਬੈੱਡ ਉੱਤੇ ਢੋਅ ਲਾ ਕੇ ਬੈਠ ਗਈ।
ਮੀਨਾਕਸ਼ੀ ਨੇ ਸਮਾਨ ਰੱਖ, ਗੈਸ ਉੱਤੇ ਚਾਹ ਧਰ ਦਿੱਤੀ। ਉਹਨੇ ਚਾਹ ਅਜੇ ਪੁਣੀ ਹੀ ਸੀ ਕਿ ਬਾਹਰ ਡੋਰ ਬੈੱਲ ਵੱਜ ਗਈ। ਮੀਨਾਕਸ਼ੀ ਨੇ ਦੇਖਿਆ, ਗਵਾਂਢ ਵਿੱਚੋਂ ਮੰਮੀ ਦੀ ਸਹੇਲੀ ਸੀ, “ਆ ਜੋ ਅੰਟੀ ਜੀ, ਮੰਮੀ ਘਰ ਈ ਨੇ…ਅੰਦਰ ਬੈੱਡ ਰੂਮ ’ਚ।”
ਸਹੇਲੀ ਅੰਦਰ ਲੰਘ ਗਈ। ਅੰਜਲੀ ਨੂੰ ਕਹਿਣ ਲੱਗੀ, “ਅਰਾਮ ਨਾਲ ਬੈਠੀ ਐਂ, ਡੇਰੇ ਨਹੀਂ ਜਾਣਾ?”
“ਲੈ, ਮੈਂ ਕਮਲੀ ਤਾਂ ਭੁੱਲ ਈ ਗਈ ਸੀ। ਯਾਦ ਕੀ ਰਹਿਣੈ! ਸਾਰਾ ਦਿਨ ਸੱਸ ਮੇਰੀ ਬੋਲੀ ਜਾਂਦੀ ਐ। ਦਿਮਾਗ ਖਾ ਛੱਡਿਐ…ਬੱਸ ਚਲਦੇ ਆਂ, ਦੋ ਘੁੱਟ ਚਾਹ ਪੀ ਲਈਏ।” ਕਹਿੰਦੇ ਹੋਏ ਅੰਜਲੀ ਨੇ ਮੀਨਾਕਸ਼ੀ ਨੂੰ ਆਵਾਜ਼ ਦਿੱਤੀ, “ਆਪਣੀ ਦਾਦੀ ਲਈ ਫੇਰ ਬਣਾ ਦੀਂ ਚਾਹ, ਪਹਿਲਾਂ ਠਾਰ ਕੇ ਸਾਨੂੰ ਦੇ ਜਾ ਦੋ ਕੱਪ ਚਾਹ, ਅਸੀਂ ਡੇਰੇ ਜਾਣੈ।”
                                        -0-


Wednesday, January 18, 2012

ਬੋਲਣ ਦੀ ਅਜ਼ਾਦੀ


 ਸ਼ਾਮ ਸੁੰਦਰ ਕਾਲੜਾ

ਜਲਸੇ ਵਿਚ ਬੋਲਦੇ ਹੋਏ ਮੰਤਰੀ ਜੀ ਨੇ ਕਿਹਾ, ਰਿਸ਼ਵਤ ਲੈਣਾ ਦੇਸ਼ ਨਾਲ ਗੱਦਾਰੀ ਕਰਨ ਦੇ ਸਮਾਨ ਹੈ। ਅਜਿਹੇ ਗੱਦਾਰਾਂ ਨੂੰ  ਕੀ ਸਜ਼ਾ ਮਿਲਣੀ ਚਾਹੀਦੀ ਹੈ?
ਫਾਂਸੀ!ਇੱਕਠ ਵਿੱਚੋਂ ਆਵਾਜ਼ ਗੂੰਜੀ।
ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਭ੍ਰਿਸ਼ਟ ਕੋਈ ਵੀ ਹੋਵੇ ਨੇਤਾ ਜਾਂ ਅਫਸਰ, ਉਸਨੂੰ ਫਾਹੇ ਲਾ ਦੇਣਾ ਚਾਹੀਦਾ ਹੈ।
ਭੀਡ਼ ਨੇ ਮੰਤਰੀ ਜੀ ਦੀ ਗੱਲ ਦਾ ਤਾੜੀਆਂ ਨਾਲ ਸਵਾਗਤ ਕੀਤਾ।
ਤਾੜੀਆਂ ਦੀ ਅਵਾਜ਼ ਸ਼ਾਂਤ ਹੋਈ ਤਾਂ ਭੀਡ਼ ਵਿੱਚੋਂ ਇਕ ਆਦਮੀ ਉੱਠਿਆ ਤੋ ਰੋਹ ਭਰੀ ਅਵਾਜ਼ ਵਿਚ ਬੋਲਿਆ, ਫਿਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਫਾਹੇ ਲਾਉਣਾ ਚਾਹੀਦਾ ਹੈ। ਤੁਸੀਂ ਨੌਕਰੀ ਲਵਾਉਣ ਲਈ ਢਾਈ-ਢਾਈ ਲੱਖ ਰੁਪਏ ਰਿਸ਼ਵਤ ਦੇ ਲਏ ਨੇ।
ਸਿਪਾਹੀ ਆਏ ਤੇ ਉਸ ਆਦਮੀ ਨੂੰ ਫਡ਼ ਕੇ ਲਿਜਾਣ ਲੱਗੇ ਤਾਂ ਮੰਤਰੀ ਜੀ ਨੇ ਬੜੇ ਧੀਰਜ ਨਾਲ ਕਿਹਾ, ਇਸ ਨੂੰ ਨਾ ਫੜੋ, ਬੋਲਣ ਦਿਓ। ਲੋਕਰਾਜ ਵਿਚ ਹਰ ਕਿਸੇ ਨੂੰ ਬੋਲਣ ਦੀ ਅਜ਼ਾਦੀ ਹੈ। ਹਾਂ ਜੀ ਦੱਸੋ? ਕਿਸਨੇ ਪੈਸੇ ਲਏ? ਕਿਸਤੋਂ ਪੈਸੇ ਲਏ?
ਤੁਹਾਡੇ ਨਾਂ ਤੇ, ਤੁਹਾਡੇ ਏਜੰਟ ਨੇ ਮੇਰੇ ਤੋਂ ਪੈਸੇ ਲਏ
ਲਓ ਸੁਣੋ ਬਈ ਲੋਕੋ!…ਜੇਕਰ ਕੋਈ ਮੇਰਾ ਨਾਂ ਲੈ ਕੇ ਕਿਸੇ ਨੂੰ ਮੂਰਖ ਬਣਾਈ ਜਾਵੇ ਤਾਂ ਦੱਸੋ ਇਸ ਵਿਚ ਮੇਰਾ ਕੀ ਕਸੂਰ ਹੈ!ਬੜੀ ਸਹਿਜਤਾ ਨਾਲ ਮੰਤਰੀ ਜੀ ਨੇ ਕਿਹਾ, ਹਾਂ ਮੈਂ ਫਿਰ ਵੀ ਵਿਸ਼ਵਾਸ ਦੁਆਉਂਦਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀ ਨੂੰ ਕੜੀ ਤੋਂ ਕੜੀ ਸਜ਼ਾ ਮਿਲੇਗੀ।
ਜਨਤਾ ਨੇ ਤਾੜੀਆਂ ਵਜਾ ਕੇ ਫਿਰ ਮੰਤਰੀ ਜੀ ਦਾ ਸਮਰਥਨ ਕੀਤਾ।
ਉਸ ਦਿਨ ਤੋਂ ਬਾਅਦ ਉਹ ਆਦਮੀ ਗਾਇਬ ਹੈ। ਉਸ ਦੇ ਪਰਿਵਾਰ ਵਾਲੇ ਉਸ ਨੂੰ ਭਾਲਦੇ ਫਿਰ ਰਹੇ ਹਨ।
                                         -0-