-moz-user-select:none; -webkit-user-select:none; -khtml-user-select:none; -ms-user-select:none; user-select:none;

Showing posts with label ਹਰਨਾਮ ਸਿੰਘ. Show all posts
Showing posts with label ਹਰਨਾਮ ਸਿੰਘ. Show all posts

Monday, June 1, 2015

ਵੰਡ ਦੀ ਪੀੜ



 ਹਰਨਾਮ ਸਿੰਘ

ਸੰਤਾਲੀ ਦੇ ਹਲਚਲੇ ਵੇਲੇ ਹਿੰਦੂ-ਸਿੱਖ ਲਾਮਬੰਦ ਹੋ, ਵੱਡੀ ਹਵੇਲੀ ਵਿਚ ਇਕੱਠੇ ਹੋ ਗਏ ਸਨ। ਉਹਨਾਂ ਕੋਲ ਬਹੁਤ ਸਾਰੇ ਹਥਿਆਰ ਸਨ, ਪਰ ਫ਼ਸਾਦੀਆਂ ਨੇ ਹਵੇਲੀ ਨੂੰ ਘੇਰਿਆ ਹੋਇਆ ਸੀ। ਬਾਹਰ ਪੁਲਿਸ ਵੀ ਸੀ, ਪਰ ਅੰਦਰਲਿਆਂ ਨੂੰ ਪੁਲਿਸ ਤੇ ਸ਼ੰਕਾ ਸੀ। ਥਾਣੇਦਾਰ ਵੀ ਮੁਸਲਮਾਨ ਸੀ ਤੇ ਸਾਰੇ ਸਿਪਾਹੀ ਵੀ।
ਥਾਣੇਦਾਰ ਅਲੀ ਮੁਹੰਮਦ ਚਾਹੁੰਦਾ ਸੀ ਕਿ ਹਵੇਲੀ ਅੰਦਰਲੇ ਸਾਰੇ ਹਥਿਆਰ ਪੁਲਿਸ ਕੋਲ ਜਮਾ ਕਰਵਾ ਦਿੱਤੇ ਜਾਣ। ਹਵੇਲੀ ਅੰਦਰਲਿਆਂ ਦਾ ਮੁਖੀ ਚਾਹੁੰਦਾ ਸੀ ਕਿ ਪਹਿਲਾਂ ਫ਼ਸਾਦੀਆਂ ਨੂੰ ਭਜਾਇਆ ਜਾਵੇ। ਥਾਣੇਦਾਰ ਨੇ ਗੱਲਬਾਤ ਦੇ ਬਹਾਨੇ ਉਹਨਾਂ ਦੇ ਮੁਖੀ ਨੂੰ ਬਾਹਰ ਬੁਲਾਇਆ ਤੇ ਫਿਰ ਧੋਖੇ ਨਾਲ ਗੋਲੀ ਮਾਰ ਕੇ ਮਾਰ ਦਿੱਤਾ।
ਗੋਲੀ ਚੱਲਣ ਦੀ ਆਵਾਜ਼ ਤੇ ਮੁਖੀ ਦੀ ਚੀਕ ਸੁਣ ਕੇ ਹਵੇਲੀ ਅੰਦਰ ਘਿਰੇ ਲੋਕ ਰੋਹ ਵਿਚ ਆ ਗਏ। ਉਹਨਾਂ ਵੱਲੋਂ ਜਬਰਦਸਤ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਗੋਲੀਆਂ ਤੇਂ ਡਰਦੀ ਪੁਲਿਸ ਤੇ ਫ਼ਸਾਦੀ ਖਿੰਡ-ਪੁੰਡ ਗਏ।
ਉਦੋਂ ਹੀ ਮਿਲਟਰੀ ਦੀਆਂ ਦੋ ਜੀਪਾਂ ਉੱਥੇ ਆਣ ਧਮਕੀਆਂ। ਅੰਗਰੇਜ਼ ਕਪਤਾਨ ਨੇ ਜਾਇਾ ਲਿਆ ਤੇ ਹਵੇਲੀ ਦਾ ਦਰਵਾਾ ਖੁਲ੍ਹਵਾਇਆਅੰਦਰ ਦੀ ਪੰਚਾਇਤ ਨੇ ਅਰਜ਼ ਕੀਤੀ, ਸਾਨੂੰ ਸੁਰੱਖਿਅਤ ਬਾਹਰ ਕੱਢੋ ਸਾਹਬ!”
ਕਪਤਾਨ ਨੇ ਕਿਹਾ, ਚੱਲੋ, ਕਾਫ਼ਲਾ ਬਣਾ ਕੇ ਚਲੋ।
ਪਰ ਡਰੇ ਹੋਏ ਲੋਕ ਬੋਲੇ, “ਸਾਹਬ, ਕਾਫ਼ਲੇ ਨੂੰ ਤਾਂ ਬਲਵਈ ਬਚਕੇ ਨਹੀਂ ਜਾਣ ਦੇਣਗੇ। ਇੱਥੋਂ ਦੀ ਪੁਲਸ ਉਨ੍ਹਾਂ ਦੀ ਪੁਸ਼ਤ ’ਤੇ ਹੈ। ਪੁਲਸ ਨੇ ਸਾਡਾ ਮੁਖੀਆ ਮਾਰ ਦਿੱਤਾ। ਸਾਡੇ ਲਈ ਮਿਲਟਰੀ ਟਰੱਕ ਮੰਗਵਾਓ
ਪਰ ਅੰਗ੍ਰੇਜ਼ ਕਪਤਾਨ ਇਸ ਲਈ ਤਿਆਰ ਨਹੀਂ ਸੀ। ਮਿੰਨਤਾਂ-ਤਰਲੇ ਸਭ ਵਿਅਰਥ ਗਏ। ਕੁਝ ਚਲਦੇ-ਪੁਰਜ਼ੇ ਬੰਦਿਆਂ ਸਕੀਮ ਲੜਾਈ। ਸਰਦੇ-ਪੁੱਜਦੇ ਪਰਿਵਾਰਾਂ ਕੁਝ ਟੂਮ-ਛੱਲਾ ਇਕੱਠਾ ਕਰ, ਅੱਛੋਪਲੇ ਪੋਟਲੀ ਕਪਤਾਨ ਦੇ ਹਵਾਲੇ ਕਰ ਦਿੱਤੀ। ਜੁਗਾੜ ਕੰਮ ਆ ਗਿਆ। ਮਿਲਟਰੀ ਟਰੱਕ ਮੰਗਵਾ ਲਏ ਗਏ ਤੇ ਅਸਬਾਬ ਸਮੇਤ ਲੋਕਾਂ ਨੂੰ ਸਰਗੋਧੇ ਦੇ ਕੈਂਪ ਵੱਲ ਰਵਾਨਾ ਕਰ ਦਿੱਤਾ ਗਿਆ।
                                        -0-

Monday, October 27, 2014

ਵਰਦੀ ਦੇ ਦਾਗ਼



ਹਰਨਾਮ ਸਿੰਘ

ਰੰਗਪੁਰ ਵਿਚਲੀ ਦਿਲਾਵਰ ਖਾਨ ਦੀ ਵੱਡੀ ਹਵੇਲੀ ਵਿਕਦੀ-ਵਿਕਦੀ ਗੁਰਬਖਸ਼ ਸਿੰਘ ਠੇਕੇਦਾਰ ਹੱਥ ਲੱਗ ਚੁੱਕੀ ਸੀ। ਇਹ 1947 ਦੇ ਹਲਚਲੇ ਵੇਲੇ ਹਿੰਦੂ-ਸਿੱਖਾਂ ਲਈ ਵੱਡਾ ਆਸਰਾ ਬਣ ਗਈ। ਫ਼ਸਾਦੀਆਂ ਤੋਂ ਬਚਣ ਲਈ ਠੇਕੇਦਾਰ ਦੇ ਭਰਾ ਪਿਆਰਾ ਸਿੰਘ ਨਿਹੰਗ ਨੇ ਆਸਪਾਸ ਦੇ ਹਿੰਦੂ-ਸਿੱਖਾਂ ਨੂੰ ਉੱਥੇ ਇਕੱਠੇ ਕਰ ਲਿਆ। ਰੰਗਪੁਰ ਦੇ ਥਾਣੇਦਾਰ ਅਲਾਹ ਬਖ਼ਸ਼ ਅਤੇ ਗੁਰਬਖ਼ਸ਼ ਸਿੰਘ ਦੀ ਸਾਂਠ-ਗਾਂਠ ਵੀ ਚਲਦੀ ਰਹੀ ਅਤੇ ਹਰਨੋਲੀ ਦੇ ਹਥਿਆਰਾਂ ਦੇ ਕਾਰੀਗਰਾਂ ਤਕ ਵੀ ਰਸਾਈ ਹੋ ਗਈ ਹੋਈ ਸੀ। ਬੇਲਾਇਸੰਸੇ ਹਥਿਆਰ ਹਵੇਲੀ ਅੰਦਰ ਜਮਾ ਕਰ ਲਏ ਗਏ ਸਨ। ਇਸ ਦੀ ਭਿਣਕ ਪਾ ਕੇ ਫ਼ਸਾਦੀਆਂ ਇਕ ਦਿਨ ਹਵੇਲੀ ਆਣ ਘੇਰੀ। ਦੋ-ਤਿੰਨ ਪਿੰਡਾ ਵਿਚ ਲੁੱਟ-ਮਾਰ ਕਰਕੇ ਆਏ ਲਾਚੇ ਬਲਵਈ ਲਲਕਾਰਨ ਲੱਗੇ
ਨਿਕਲੋ ਓਏ ਕਾਫ਼ਰੋ ਬਾਹਰ। ਸਾਡੇ ਖਾਨ ਸਾਹਬ ਦੀ ਹਵੇਲੀ ਛੱਡੋ।
ਅੰਦਰੋਂ ‘ਜੋ ਬੋਲੇ ਸੋ ਨਿਹਾਲ ਦਾ ਜੈਕਾਰਾ ਗੂੰਜਿਆ ਤੇ ਜਵਾਬ ਮਿਲਿਆ, ਓਏ ਤੁਰਕੋ, ਭੱਜ ਵੰਝੋ, ਨਹੀਂ ਤਾਂ ਫੂਕ ਦਿਆਂਗੇ, ਫੂਕ।
ਤਣਾਉ ਦੀ ਖ਼ਬਰ ਪਾ ਕੇ, ਅਲਾਹ ਬਖ਼ਸ਼ ਸਿਪਾਹੀਆਂ ਸਣੇ ਆ ਢੁੱਕਾ। ਉਸ ਨੇ ਘੇਰਾ ਘੱਤੀ ਹੂਮ ਅੱਗੇ ਲੱਗੇ ਆਪਣੇ ਬੰਦੇ ਪਛਾਣ ਲਏ। ਉਸ ਦੀਆਂ ਵਾਛਾਂ ਖਿ ਗਈਆਂ। ਉਸਨੇ ਹਵੇਲੀ ਅੰਦਰਲੇ ਬੰਦਿਆਂ ਨੂੰ ਤਾਦਿਆਂ ਆਖਿਆ, ਸਰਕਾਰ ਦੇ ਸਖ਼ਤ ਹੁਕਮ ਹਨ। ਅਮਨ-ਚੈਨ ਬਣਾਈ ਰੱਖਣੈ। ਤੁਸੀਂ ਸਾਰੇ ਹਥਿਆਰ ਜਮਾਂ ਕਰਵਾ ਦਿਉ। ਤੁਹਾਨੂੰ ਕੋਈ ਕੁਝ ਨਹੀਂ ਆਖੇਗਾ।
ਅੰਦਰ ਸਲਾਹਾਂ ਹੋਈਆਂ। ਗੁਰਬਖ਼ਸ਼ ਸਿੰਘ ਰਾਹੀਂ ਜਵਾਬ ਮਿਲਿਆ, ਥਾਣੇਦਾਰ ਸਾਹਬ! ਪਹਿਲਾਂ ਘੇਰਾ ਚੁਕਾਉ।
“ਪਹਿਲਾਂ ਹਥਿਆਰ ਸੁੱਟੋ।”
ਗੱਲ ਫਸ ਗਈ। ਥਾਣੇਦਾਰ ਦੀ ਚਿੰਤਾ ਸੀ ਕਿ ਜੇ ਗੱਲ ਮਿਲਟਰੀ ਤਕ ਚਲੀ ਗਈ ਤਾਂ ਉਸ ਦੀ ਸਾਰੀ ਸਕੀਮ ਧਰੀ ਰਹਿ ਜਾਵੇਗੀ। ਉਸ ਨੇ ਗੁਰਬਖ਼ਸ਼ ਨੂੰ ਦੋਸਤੀ ਦਾ ਵਾਸਤਾ ਪਾਇਆ, ਕੁਰਾਨ ਦੀ ਸਹੁੰ ਖਾਧੀ, ਸਾਰਿਆਂ ਦੀ ਰਾਖੀ ਦੀ ਜ਼ਾਮਨੀ ਲਈ, ਪਰ ਅੰਦਰ ਘਿਰਿਆਂ ਨੂੰ ਯਕੀਨ ਨਾ ਬੱਝਾ।
ਥਾਣੇਦਾਰ ਫਿਰ ਗਰਜਿਆ, “ਆਖ਼ਰੀ ਵਾਰ ਕਹਿੰਨੈਂ, ਨਹੀਂ ਤਾਂ ਫ਼ੌਜ ਬੁਲਾਕੇ ਸਾਰੀ ਹਵੇਲੀ ਉਡਾ ਦੂੰ।”
ਅੰਦਰੋਂ ਠੇਕੇਦਾਰ ਦਾ ਜਵਾਬ ਸੀ, “ਮਿਲਟਰੀ ਤਾਂ ਅਸੀਂ ਆਪ ਸਰਗੋਧਿਉਂ ਸੱਦੀ ਹੋਈ ਹੈ।”
ਅਲਾਹਬਖ਼ਸ਼ ਢਿੱਲਾ ਪੈ ਗਿਆ। ਤਦੇ ਇਕ ਸਿਪਾਹੀ ਨੇ ਉਸ ਨੂੰ ਕੰਨ ਵਿੱਚ ਕਿਹਾ, “ਬਖਸ਼ੇ ਨੇ ਡਾਲੀ ਭੇਜਣੋਂ ਵੀ ਨਾਹ ਕਰ ਦਿੱਤੀ ਹੈ ਜਨਾਬਕਹਿੰਦਾ—ਕਿਹੜੀਆਂ ਡਾਲੀਆਂ, ਸਾਨੂੰ ਤਾਂ ਜਾਨਾਂ ਦੀ ਪਈ ਏ।”
“ਅੱਛਾ, ਇਹ ਗੱਲ ਏ। ਹੁਣ ਦੇਖ ਕਿਵੇਂ ਭੰਗ ਦੇ ਭਾੜੇ ਜਾਂਦੈ।” ਉਸ ਦਾਅ ਖੇਡਿਆ। ਗੱਲਬਾਤ ਲਈ ਗੁਰਬਖ਼ਸ਼ ਸਿੰਘ ਨੂੰ ਬਾਹਰ ਆਉਣ ਲਈ ਕਿਹਾ। ਸਲਾਹ-ਮਸ਼ਵਰੇ ਬਾਅਦ ਠੇਕੇਦਾਰ ਗੱਲਬਾਤ ਲਈ ਬਾਹਰ ਆ ਗਿਆ। ਹਰਖੇ ਠਾਣੇਦਾਰ ਨੇ ਉਸ ਨੂੰ ਟਿੱਬੇ ਓਹਲੇ ਲਿਜਾ ਕੇ ਭੁੱਨ ਦਿੱਤਾ
                                       -0-