-moz-user-select:none; -webkit-user-select:none; -khtml-user-select:none; -ms-user-select:none; user-select:none;

Showing posts with label ਕਰਮਜੀਤ ਸਿੰਘ ਭਲੂਰ. Show all posts
Showing posts with label ਕਰਮਜੀਤ ਸਿੰਘ ਭਲੂਰ. Show all posts

Sunday, July 6, 2014

ਸਾਵਣ



ਕਰਮਜੀਤ ਸਿੰਘ ਭਲੂਰ

ਕਿਉਂ ਮਾਰਿਆ ਬਈ ਮੇਰੇ ਪੁੱਤਰ ਨੂੰ?ਮੱਘਰ ਸਿੰਘ ਨੇ ਆਪਣੇ ਪੋਤਰੇ ਨੂੰ ਪਲੋਸਦੇ ਹੋਏ ਆਪਣੀ ਨੂੰਹ ਨੂੰ ਪੁੱਛਿਆ।
ਕਹਿੰਦੈ ਸਾਵਣ ਦਾ ਮਹੀਨਾ ਐ, ਬੱਚਿਆਂ ਦੀਆਂ ਮਾਵਾਂ ਖੀਰ-ਪੂੜੇ ਬਣਾਕੇ ਖੁਆ ਰਹੀਆਂ ਐਂ। ਮੈਨੂੰ ਵੀ ਬਣਾਕੇ ਦੇ…ਏਥੇ ਕੋਠਾ ਸਾਰਾ ਚੋਂ ਰਿਹੈ…ਸਾਉਣ ਨੇ ਅੰਦਰ ਪਾਣੀ ਭਰ ਛੱਡਿਐ…ਉੱਤੋਂ ਪੁੱਤ ਥੋਡੇ ਦੀ ਦਿਹਾੜੀ ਨ੍ਹੀਂ ਲਗਦੀ…ਮੈਂ ਇਸ ਨੂੰ ਕਿਵੇਂ ਖੀਰ-ਪੂੜੇ ਬਣਾਕੇ ਖੁਆ ਦਿਆਂ?ਕਹਿੰਦੀ ਹੋਈ ਨੂੰਹ ਹੁਬਕੀ-ਹੁਬਕੀ ਰੋਣ ਲੱਗ ਪਈ।
ਮੱਘਰ ਸਿੰਘ ਨੂੰ ਆਪਣੀ ਬੇਵੱਸ ਤੇ ਲਾਚਾਰ ਨੂੰਹ ਦੀਆਂ ਅੱਖਾਂ ਵਿੱਚ ਸਾਵਣ ਸਾਫ ਨਜ਼ਰ ਆ ਰਿਹਾ ਸੀ।
                                         -0-