-moz-user-select:none; -webkit-user-select:none; -khtml-user-select:none; -ms-user-select:none; user-select:none;

Monday, September 29, 2014

ਆਟਾ



ਕੁਲਵਿੰਦਰ ਕੌਸ਼ਲ

ਪਿਛਲੇ ਤਿੰਨ-ਚਾਰ ਦਿਨ ਤੋਂ ਪੈ ਰਹੀ ਠੰਡ ਕਾਰਨ ਭੀਖੂ ਤੋਂ ਦਿਹਾੜੀ ਤੇ ਨਹੀਂ ਜਾਇਆ ਗਿਆ। ਕੱਲ੍ਹ ਸ਼ਾਮ ਨੂੰ ਉਸ ਦੀ ਘਰਵਾਲੀ ਨੇ ਆਟੇ ਵਾਲਾ ਖਾਲੀ ਪੀਪਾ ਉਸਨੂੰ ਦਿਖਾ ਦਿੱਤਾ ਸੀ। ਅੱਜ ਸਵੇਰ ਦਾ ਉਹ ਕੰਮ ਲੱਭਣ ਲਈ ਬਾਹਰ ਜਾਣ ਦੀ ਜਕੋ ਤਕੀ ਵਿੱਚ ਬੈਠਾ ਸੀ। ਪਰ ਏਨੀ ਠੰਡ ਵਿੱਚ ਨਾ ਤਾਂ ਉਸ ਵਿੱਚ ਬਾਹਰ ਕੰਮ ਤੇ ਜਾਣ ਦੀ ਹਿੰਮਤ ਸੀ ਤੇ ਨਾ ਹੀ ਕੰਮ ਲੱਭਣ ਦੀ ਕੋਈ ਆਸ।
ਪਿੰਡ ਵਿੱਚ ਗਰੀਬਾਂ ਨੂੰ ਕੰਬਲ ਵੰਡਣ ਲਈ ਸ਼ਹਿਰੋਂ ਉੱਚ ਅਧਿਕਾਰੀ ਆਏ ਹੋਏ ਸਨ। ਭੀਖੂ ਆਪਣਾ ਫਟਿਆ ਜਿਹਾ ਕੰਬਲ ਉੱਪਰ ਲੈ ਕੇ ਉੱਧਰ ਨੂੰ ਤੁਰ ਪਿਆ, ਜਿਥੇ ਵਾਰੋ-ਵਾਰੀ ਸਭ ਨੂੰ ਕੰਬਲ ਵੰਡੇ ਜਾ ਰਹੇ ਸਨ। ਪਿੰਡ ਦੇ ਸਰਪੰਚ ਨੇ ਜਿਉਂ ਹੀ ਭੀਖੂ ਦਾ ਫਟਿਆ ਕੰਬਲ ਲਾਹ ਕੇ ਉਸ ਉੱਪਰ ਨਵਾਂ ਕੰਬਲ ਦੇਣਾ ਚਾਹਿਆ, ਉਹ ਇੱਕ ਦਮ ਪਿੱਛੇ ਹਟ ਗਿਆ ਤੇ ਆਪਣੇ ਪੁਰਾਣੇ ਕੰਬਲ ਨੂੰ ਸੰਭਾਲਣ ਲੱਗਾ। ਉਸ ਦੀ ਇਸ ਹਰਕਤ ਤੇ ਸਾਰੇ ਹੱਸਣ ਲੱਗੇ।
ਭੀਖੂ ਨੇ ਆਪਣਾ ਕੰਬਲ ਫੜਿਆ ਤੇ ਚੁੱਪ-ਚਾਪ ਆਟੇ ਦੀ ਚੱਕੀ ਵੱਲ ਤੁਰ ਪਿਆ। ਇਸ ਆਸ ਨਾਲ ਕਿ ਚੱਕੀ ਵਾਲੇ ਦੀ ਮਿੰਨਤ ਤਰਲਾ ਕਰਕੇ ਕੰਬਲ ਬਦਲੇ ਕੁਝ ਆਟਾ ਲੈ ਲਵੇਗਾ।
                                       -0-

Sunday, September 21, 2014

ਦਹਿਲੀਜ਼



ਸਤਿਪਾਲ ਖੁੱਲਰ

ਘਰ ਵਿੱਚ ਪੰਜਵਾਂ ਮੁੰਡਾ ਹੋਇਆ ਸੀ। ਸ਼ਰੀਕੇ-ਕਬੀਲੇ ਵਾਲੇ ਵਧਾਈਆਂ ਦੇਣ ਆ ਰਹੇ ਸਨ।
ਛੇ ਕੁ ਸਾਲ ਦੀ ਕੁੀ ਵਿਹੇ ਵਿੱਚ ਨੱਚ-ਟੱਪ ਰਹੀ ਸੀ, ਆਹਾ ਜੀ, ਸਾਡੇ ਘਰ ਕਿੰਨੇ ਮੁੰਡੇ! ਆਹਾ ਜੀ
ਵਿਹੜੇ ਵਿੱਚ ਬੈਠੀ ਉਸ ਦੀ ਤਾਈ ਗੁੱਸੇ ਹੋਣ ਲੱਗੀ, “ਮਰ ਪਰੇ ਸਿਰ ਸੜੀਏ, ਕਦੇ ਮੁੰਡੇ ਵੀ ਬਹੁਤੇ ਹੋਏ ਨੇ! ਜਾ ਦਫਾ ਹੋ, ਖੇਡ ਪਰ੍ਹਾਂ ਜਾ ਕੇ।”
ਅਗਲੇ ਦਿਨ ਰੱਖੜੀ ਦਾ ਤਿਉਹਾਰ ਸੀ। ਉਸ ਨੇ ਸਾਰੇ ਭਰਾਵਾਂ ਦੇ ਰੱਖੜੀ ਬੰਨ੍ਹੀ। ਉਸ ਦੇ ਚਾਚੇ ਦੀਆਂ ਕੁੜੀਆਂ ਵੀ ਰੱਖੜੀ ਬੰਨ੍ਹਣ ਆਈਆਂ। ਉਹਨਾਂ ਨਵੇਂ ਜੰਮੇ ਬੱਚੇ ਨੂੰ ਰੱਖੜੀ ਬੰਨ੍ਹੀ ਤੇ ਉਸ ਨਾਲ ਲਾਡ ਕਰਨ ਲੱਗੀਆਂ।
ਚਾਚੇ ਦੀਆਂ ਕੁੜੀਆਂ ਨੂੰ ਆਪਣੇ ਨਿੱਕੇ ਵੀਰ ਨਾਲ ਲਾਡ ਕਰਦਿਆਂ ਦੇਖ ਕੁੜੀ ਨੇ ਆਪਣੀ ਮਾਂ ਨੂੰ ਕਿਹਾ,“ਮੰਮੀ, ਮੰਮੀ, ਆਪਾਂ ਵੀਰਾ ਚਾਚੀ ਨੂੰ ਦੇ ਦੇਈਏ। ਆਪਣੇ ਘਰ ਤਾਂ ਮੁੰਡੇ ਹੈਗੇ, ਚਾਚੀ ਵਿਚਾਰੀ ਕੋਲ ਕੋਈ ਵੀ ਹੈ ਨੀ।”
ਕੁੜੀਆਂ ਨੇ ਤਰਸ ਭਰੀ ਨਿਗਾਹ ਨਾਲ ਨਵ-ਜੰਮੇਂ ਬੱਚੇ ਵੱਲ ਦੇਖਿਆ।
ਮਾਂ ਨੇ ਮੁੰਡੇ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ।
“ਇਹਨੂੰ ਕਿੱਡੀ ਆਖਰ ਆਈ ਏ! ਕੱਲ੍ਹ ਦੀ ਇਹੋ ਰੱਟ ਲਾਈ ਬੈਠੀ ਏ—ਸਾਡੇ ਕੋਲ ਕਿੰਨੇ ਮੁੰਡੇ, ਸਾਡੇ ਕੋਲ…!” ਉਸ ਦੀ ਤਾਈ ਨੇ ਝਿੜਕਦਿਆਂ ਕਿਹਾ।
ਮਾਂ ਨੇ ਸਮਝਾਉਣ ਦੇ ਲਹਿਜ਼ੇ ਵਿੱਚ ਕਿਹਾ, “ਬੱਚੇ ਕਿੰਨੇ ਵੀ ਹੋਣ, ਦਿੱਤੇ ਥੋੜਾ ਈ ਜਾਂਦੇ ਨੇ।”
“ਮੰਮੀ-ਮੰਮੀ, ਫੇਰ ਮੇਰੀ ਭੈਣ ਕਿਉਂ ਮਾਮੇ ਨੂੰ ਦੇਤੀ ਸੀ? ਅਸੀਂ ਤਾਂ ਦੋ ਈ ਸਾਂ।” ਕਹਿੰਦੇ ਹੋਏ ਕੁੜੀ ਬਾਹਰ ਸਹੇਲੀਆਂ ਨਾਲ ਖੇਡਣ ਲਈ ਘਰ ਦੀ ਦਹਿਲੀਜ਼ ਟੱਪ ਗਈ।
                                       -0-

Saturday, September 13, 2014

ਰੋਲ ਮਾਡਲ



ਡਾ. ਹਰਦੀਪ ਕੌਰ ਸੰਧੂ

  ਖੇਡਾਂ ਦੀ ਘੰਟੀ ਸੀ। ਸਕੂਲ ਦੇ ਰੋਲ ਮਾਡਲ ਮੰਨੇ ਜਾਣ ਵਾਲ ਹੋਣਹਾਰ ਖਿਡਾਰੀ ਮੰਦ -ਬੁੱਧੀ ਬੱਚਿਆਂ ਨੂੰ ਫੁੱਟਬਾਲ ਖੇਡਣ ਦੀ ਟ੍ਰੇਨਿੰਗ ਦੇ ਰਹੇ ਸਨ। ਵਾਰ -ਵਾਰ ਮਿਲੀਆਂ ਹਦਾਇਤਾਂ ਦੇ ਬਾਵਜੂਦ ਵੀ ਉਹ ਟ੍ਰੇਨਿੰਗ ਦੇਣਾ ਭੁੱਲ ਕੇ ਕਈ ਵਾਰ ਆਪਸ 'ਚ ਹੀ ਖੇਡਣ ਵਿੱਚ ਮਸਤ ਹੋ ਜਾਂਦੇ। ਅਚਾਨਕ ਤੇਜ਼ ਹਵਾ ਚੱਲਣ ਨਾਲ ਖੇਡ -ਮੈਦਾਨ 'ਚ ਇਧਰੋਂ -ਓਧਰੋਂ ਲਿਫਾਫ਼ੇ ਤੇ ਕੂੜਾ ਕਰਕੱਟ ਉੱਡ ਕੇ ਇੱਕਤਰ ਹੋਣ ਲੱਗਾ । ਸਕੂਲ ਦੇ ਫਾਰਮ ਦਾ ਮੇਨ -ਗੇਟ ਵੀ ਤੇਜ਼ ਹਵਾ ਨੇ ਖੋਲ੍ਹ ਦਿੱਤਾ। ਫਾਰਮ 'ਚੋਂ ਇੱਕ ਵੱਛਾ ਚਰਦਾ -ਚਰਾਉਂਦਾ ਖੇਡ ਮੈਦਾਨ 'ਚ ਆ ਵੜਿਆ ਤੇ ਖਿਲਰੇ ਪਏ ਕੂੜੇ ਨੂੰ ਮੂੰਹ ਮਾਰਨ ਲੱਗਾ। 
ਮੰਦ -ਬੁੱਧੀ ਬੱਚਿਆਂ ਦਾ ਧਿਆਨ ਵੱਛੇ ਵੱਲ ਗਿਆ। ਉਹ ਆਪਣੀ ਖੇਡ ਭੁੱਲ ਕੇ ਵੱਛੇ ਵੱਲ ਨੂੰ ਹੋ ਤੁਰੇ। ਇੱਕ ਨੇ ਚਿੰਤਾਤੁਰ ਹੁੰਦਿਆਂ ਕਿਹਾ, " ਲਿਫਾਫ਼ਾ  ਖਾ ਕੇ ਕਿਤੇ ਵੱਛਾ ਮਰ ਹੀ ਨਾ ਜਾਵੇ।" ਉਹ ਵੱਛੇ ਦੇ ਮੂੰਹ 'ਚੋਂ ਲਿਫ਼ਾਫ਼ਾ ਖਿੱਚਣ ਲੱਗਾ। ਦੂਜੇ ਨੇ ਆਪਣੇ ਸਾਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ, " ਚੱਲੋ ਆਪਾਂ ਪਹਿਲਾਂ ਖਿਲਰੇ ਲਿਫਾਫ਼ੇ ਤੇ ਕੂੜਾ ਚੁੱਗ ਦੇਈਏ।"  ਉਹਨਾਂ ਨੇ ਰਲ ਕੇ ਪਹਿਲਾਂ ਵੱਛੇ ਨੂੰ ਫਾਰਮ 'ਚ ਵਾੜ ਦਿੱਤਾ। ਫੇਰ ਅਗਲੇ ਕੁਝ ਹੀ ਪਲਾਂ ਵਿੱਚ ਖੇਡ ਮੈਦਾਨ ਸਾਫ਼ ਕਰ ਦਿੱਤਾ ਜਦੋਂ ਕਿ ਹੋਣਹਾਰ ਖਿਡਾਰੀ ਅਜੇ ਵੀ ਆਪਣੀ ਖੇਡ 'ਚ ਮਸਤ ਸਨ। ਅੱਜ ਮੰਦ -ਬੁੱਧੀ ਬੱਚੇ ਸਕੂਲ ਦੇ ਰੋਲ- ਮਾਡਲ ਬਣ ਗਏ ਸਨ। 
                                                   -0-

Saturday, September 6, 2014

ਸੇਵਾ



ਸ਼ਾਮ ਸੁੰਦਰ ਕਾਲ



ਧੀਏ ਆ ਗਈ ਐਂ ਤਾਂ ਘੁੱਟ ਚਾਹ ਈ ਬਣਾ ਦੇ। ਬੇ ਚਿਰ ਦਾ ਸਿਰ ਦੁਖੀ ਜਾਂਦੈ। ਠੰਡ ਜੀ ਲੱਗ ਗਈ ਜਾਪਦੀ ਐ।ੁਰਗ ਸੀਤਾ ਨੇ ਆਪਣੀ ਨੂੰਹ ਅੰਜਲੀ ਨੂੰ ਕਿਹਾ।
ਬਣਾ ਦਿੰਨੀਂ ਐਂ। ਅਗਲੇ ਨੂੰ ਘਰ ਤਾਂ ਵ ਲੈਣ ਦਿਆ ਕਰੋ। ਪਹਿਲਾਂ ਈ ਸਵਾਲ ਖ੍ਹਾ ਹੁੰਦੈ। ਇੰਝ ਨਹੀਂ ਸੋਚਣਾ ਬਈ ਅਗਲਾ ਵੀ ਹੰਡਿਆ-ਹਾਰਿਆ ਬਾਰੋਂ ਆਇਐ। ਦੋ ਮਿੰਟ ਸਾਹ ਲੈ ਲੈਣ ਦੇਈਏ।” ਗੁੱਸੇ ਨਾਲ ਬੋਲਦੀ ਹੋਈ ਅੰਜਲੀ ਅੰਦਰ ਲੰਘ ਗਈ ਤੇ ਨਾਲ ਹੀ ਉਹਦੀ ਧੀ ਮੀਨਾਕਸ਼ੀ।
“ਮੰਮੀ, ਕਿਉਂ ਐਵੇਂ ਬੋਲੀ ਜਾਨੇਂ ਓਂ? ਲਿਆਓ ਸਮਾਨ ਮੈਨੂੰ ਫੜਾ ਦਿਓ, ਮੈਂ ਰੱਖ ਦਿੰਨੀਂ ਆਂ। ਤੁਸੀਂ ਅਰਾਮ ਕਰ ਲਓਮੈਂ ਆਪੇ ਦਾਦੀ-ਮਾਂ ਨੂੰ ਚਾਹ ਬਣਾ ਦਿੰਨੀਂ ਆਂ।” ਮੀਨਾਕਸ਼ੀ ਨੇ ਕਿਹਾ।
“ਪਹਿਲਾਂ ਉਹਦਾ ਮੱਥਾ ਡੰਮ੍ਹ…ਹਾਂ ਭੋਰਾ ਪਾਣੀ ਵੱਧ ਪਾ ਲੀਂ, ਮੈਂ ਵੀ ਲੈ ਲੂੰਗੀ ਘੁੱਟ।” ਕਹਿੰਦੀ ਹੋਈ ਅੰਜਲੀ ਬੈੱਡ ਉੱਤੇ ਢੋਅ ਲਾ ਕੇ ਬੈਠ ਗਈ।
ਮੀਨਾਕਸ਼ੀ ਨੇ ਸਮਾਨ ਰੱਖ, ਗੈਸ ਉੱਤੇ ਚਾਹ ਧਰ ਦਿੱਤੀ। ਉਹਨੇ ਚਾਹ ਅਜੇ ਪੁਣੀ ਹੀ ਸੀ ਕਿ ਬਾਹਰ ਡੋਰ ਬੈੱਲ ਵੱਜ ਗਈ। ਮੀਨਾਕਸ਼ੀ ਨੇ ਦੇਖਿਆ, ਗਵਾਂਢ ਵਿੱਚੋਂ ਮੰਮੀ ਦੀ ਸਹੇਲੀ ਸੀ, “ਆ ਜੋ ਅੰਟੀ ਜੀ, ਮੰਮੀ ਘਰ ਈ ਨੇ…ਅੰਦਰ ਬੈੱਡ ਰੂਮ ’ਚ।”
ਸਹੇਲੀ ਅੰਦਰ ਲੰਘ ਗਈ। ਅੰਜਲੀ ਨੂੰ ਕਹਿਣ ਲੱਗੀ, “ਅਰਾਮ ਨਾਲ ਬੈਠੀ ਐਂ, ਡੇਰੇ ਨਹੀਂ ਜਾਣਾ?”
“ਲੈ, ਮੈਂ ਕਮਲੀ ਤਾਂ ਭੁੱਲ ਈ ਗਈ ਸੀ। ਯਾਦ ਕੀ ਰਹਿਣੈ! ਸਾਰਾ ਦਿਨ ਸੱਸ ਮੇਰੀ ਬੋਲੀ ਜਾਂਦੀ ਐ। ਦਿਮਾਗ ਖਾ ਛੱਡਿਐ…ਬੱਸ ਚਲਦੇ ਆਂ, ਦੋ ਘੁੱਟ ਚਾਹ ਪੀ ਲਈਏ।” ਕਹਿੰਦੇ ਹੋਏ ਅੰਜਲੀ ਨੇ ਮੀਨਾਕਸ਼ੀ ਨੂੰ ਆਵਾਜ਼ ਦਿੱਤੀ, “ਆਪਣੀ ਦਾਦੀ ਲਈ ਫੇਰ ਬਣਾ ਦੀਂ ਚਾਹ, ਪਹਿਲਾਂ ਠਾਰ ਕੇ ਸਾਨੂੰ ਦੇ ਜਾ ਦੋ ਕੱਪ ਚਾਹ, ਅਸੀਂ ਡੇਰੇ ਜਾਣੈ।”
                                        -0-