-moz-user-select:none; -webkit-user-select:none; -khtml-user-select:none; -ms-user-select:none; user-select:none;

Sunday, May 25, 2014

ਸ਼ਗਨ



ਡਾ. ਹਰਦੀਪ ਕੌਰ ਸੰਧੂ


            ਦਲੀਪੋ ਦੇ ਆਪਣੀ ਕੋਈ ਔਲਾਦ ਨਹੀਂ ਸੀ।  ਉਸ ਦੇ ਦਿਓਰ ਨੇ ਆਪਣੇ ਪਲੇਠੇ ਪੁੱਤ ਨੂੰ ਦਲੀਪੋ ਦੀ ਝੋਲ਼ੀ ਪਾਉਂਦਿਆਂ ਕਿਹਾ ਸੀ ਭਾਬੀ ਅੱਜ ਤੋਂ ਛਿੰਦੇ ਨੂੰ ਤੂੰ ਆਵਦਾ ਹੀ ਪੁੱਤ ਸਮਝੀਂ, ਇਹ ਤੇਰਾ ਈ ਐ ਭਿੱਜੀਆਂ ਅੱਖਾਂ ਨਾਲ਼ ਛਿੰਦੇ ਨੂੰ ਹਿੱਕ ਨਾਲ਼ ਲਾਉਂਦਿਆਂ ਦਲੀਪੋ ਨੂੰ ਲੱਗਾ ਸੀ, ਜਿਵੇਂ ਉਸ ਦੀਆਂ ਦੁੱਧੀਆਂ 'ਚ ਵੀ ਦੁੱਧ ਉੱਤਰ ਆਇਆ ਹੋਵੇ।  ਉਸ ਦੇ ਵਿਆਹ 'ਤੇ ਉਸ ਦੀ ਮਾਂ ਨੇ ਸਾਰੇ ਸ਼ਗਨ ਦਲੀਪੋ ਤੋਂ ਹੀ ਕਰਵਾਏ ਸਨ।  
ਚਹੁੰ ਵਰ੍ਹਿਆਂ ਪਿਛੋਂ ਜਦੋਂ ਛਿੰਦੇ ਦੇ ਘਰ ਪਲੇਠੀ ਧੀ ਜੰਮੀ ਤਾਂ ਦਲੀਪੋ ਦਾ ਚਾਅ ਚੱਕਿਆ ਨਹੀਂ ਸੀ ਜਾਂਦਾ।  ਦਮ-ਦਮ ਕਰਦੀ ਵਿਹੜੇ ' ਭੱਜੀ ਫਿਰੇ। ਅਗਲੇ ਹੀ ਦਿਨ ਦੇਸੀ ਘਿਓ ਦੇ ਲੱਡੂ ਸਾਰੇ ਪਿੰਡ 'ਚ ਫੇਰਦੀ ਹਰ ਕਿਸੇ ਨੂੰ ਕਹਿੰਦੀ ਫਿਰੇ," ਨੀ ਭੈਣੇ, ਮੈਂ ਤਾਂ ਕਿੱਦਣ ਦੀ ਇਹ ਦਿਨ 'ਡੀਕਦੀ ਸੀ, ਕੁੜੀ-ਮੁੰਡੇ ਦਾ ਮੈਨੂੰ ਕੋਈ ਫ਼ਰਕ ਨੀ, ਰੱਬ ਦੀ ਦਾਤ ਐ, ਇੱਕੋ ਬਰੋਬਰ ਨੇ।  ਕੁੜੇ, ਲੀਹ ਤਾਂ ਤੁਰੀ, ਨਹੀਂ ਤਾਂ ਛਿੰਦੇ ਦੀ ਮਾਂ ਨੇ ਆਪਣੇ ਚਿੱਤ 'ਚ ਸੋਚਣਾ ਸੀ ਬਈ ਇਸ ਅਭਾਗਣ ਨੇ ਛਿੰਦੇ ਦੇ ਵਿਆਹ ਦੇ ਸ਼ਗਨ ਕੀਤੇ ਸਨ ਤਾਂ ਹੀ" 
                                         -0-


Thursday, May 15, 2014

ਵਾਪਸੀ



 ਡਾ. ਸ਼ਿਆਮ ਸੁੰਦਰ ਦੀਪਤੀ

ਔਰਤ ਨੇ ਆਪਣੇ ਪਤੀ ਦੀਆਂ ਹਰਕਤਾਂ ਤੋਂ ਤੰਗ ਆ ਕੇ, ਆਪਣੇ ਦੋਹੇਂ ਬੱਚਿਆਂ ਸਮੇਤ ਅੱਗ ਲਾ ਕੇ ਆਤਮ ਹੱਤਿਆਰਾਜੇਸ਼ ਨੇ ਅਖ਼ਬਾਰ ਦੀ ਖ਼ਬਰ ਪ੍ਹੀ ਤੇ ਅਖ਼ਬਾਰ ਉੱਥੇ ਹੀ ਸੁੱਟ ਰਸੋਈ ਵੱਲ ਦੌਿਆ।
ਕਿਰਨ ਨੂੰ ਰਸੋਈ ਵਿੱਚ ਚਾਹ ਬਣਾਉਂਦੀ ਦੇਖ, ਉਹ ਇੱਕੋਦਮ ਰਸੋਈ ਦੀ ਦੀਵਾਰ ਨਾਲ ਸਿਰ ਲਾ ਕੇ ਖ੍ਹ ਗਿਆ। ਉਸ ਦੀ ਹਾਲਤ ਇਸ ਤਰ੍ਹਾਂ ਸੀ ਕਿ ਹੁਣੇ ਹੀ ਡਿੱਗ ਪਵੇਗਾ। ਕਿਰਨ ਨੇ ਗੈਸ ਨੂੰ ਸਿਮ ਕੀਤਾ ਤੇ ਫਟਾਫਟ ਘਬਰਾਈ ਹੋਈ ਰਾਜੇਸ਼ ਵੱਲ ਹੋਈ ਤੇ ਪੁੱਛਣ ਲੱਗੀ, ਕੀ ਹੋਇਆ? ਕੀ ਹੋਇਆ! ਹੁਣੇ ਤਾਂ ਠੀਕ ਸੀ। ਇਹ ਇੱਕੋਦਮ!!”
ਸਹੀ ਗੱਲ ਹੈ ਕਿ ਪੰਜ ਮਿੰਟ ਪਹਿਲਾਂ, ਜਦੋਂ ਉਹ ਬਾਹਰੋਂ ਅਖ਼ਬਾਰ ਚੁੱਕ ਕੇ ਰਾਜੇਸ਼ ਨੂੰ ਫਾਉਣ ਗਈ ਸੀ ਤਾਂ ਰਾਜੇਸ਼ ਸ਼ੀਸ਼ੇ ਅੱਗੇ ਖ੍ਹਾ ਗੁਣਗੁਣਾ ਰਿਹਾ ਸੀ ਤੇ ਬੇ ਢੰਗ ਨਾਲ ਵਾਲਾਂ ਵਿੱਚ ਕੰਘੀ ਕਰ ਰਿਹਾ ਸੀ। ਉਹ ਤਾਂ ਅਖ਼ਬਾਰ ਉੱਥੇ ਰੱਖ, ਚਾਹ ਬਣਾਉਣ ਲਈ ਰਸੋਈ ਵਿੱਚ ਮੁ ਆਈ ਸੀ।
ਰਾਜੇਸ਼ ਨੂੰ ਲੱਗਿਆ ਕਿ ਕਿਰਨ ਸਹੀ ਕਹਿ ਰਹੀ ਹੈ। ਪੰਜ ਮਿੰਟ ਪਹਿਲਾਂ ਉਸ ਦੇ ਖਿਆਲਾਂ ਵਿੱਚ ਰੇਣੂ ਸੀ। ਉਸ ਦੇ ਮਨ ਵਿੱਚ, ਅੱਜ ਆਪਣੇ ਟੂਰ ਤੇ, ਉਸ ਨੂੰ ਬਾਹਾਂ ਵਿੱਚ ਲੈਣ ਦਾ ਦ੍ਰਿਸ਼ ਸੀ।
ਕਿਰਨ, ਰਾਜੇਸ਼ ਨੂੰ ਹੌਲੀ ਹੌਲੀ ਸੰਭਾਲਦੀ ਹੋਈ, ਕਮਰੇ ਵਿੱਚ ਲੈ ਆਈ। ਰਾਜੇਸ਼ ਨੇ ਪਲੰਘ ’ਤੇ ਬੈਠਦਿਆਂ, ਕਿਰਨ ਨੂੰ ਘੁੱਟ ਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ। ਉਸ ਦੇ ਸਾਹਮਣੇ, ਆਪਣੇ ਦੋਹੇਂ ਬੱਚਿਆਂ ਦੇ ਪਿਆਰੇ ਮਾਸੂਮ ਚਿਹਰੇ ਘੁੰਮ ਗਏ। ਉਹਨਾਂ ਵਿੱਚ ਗੁਆਚਿਆ, ਉਹ ਬੋਲਿਆ, “ਕਿਰਨ! ਕਿਰਨ!! ਮੈਂ ਨਹੀਂ…ਨਹੀਂ ਜਾਣਾ ਟੂਰ ’ਤੇ…ਨਹੀਂ, ਵਾਪਸ ਭੇਜ ਦੇ ਟੈਕਸੀ ਵਾਲੇ ਨੂੰ।” ਤੇ ਆਪਣਾ ਸਿਰ ਕਿਰਨ ਦੀ ਹਿੱਕ ਵਿੱਚ ਖੁਭੋ ਲਿਆ।
                                       -0-

Friday, May 2, 2014

ਸਰਮਾਇਆ



ਕੁਲਵਿੰਦਰ ਕੌਸ਼ਲ

ਅੱਜ ਉਹ ਕਾੀ ਸਾਲਾਂ ਬਾਅਦ ਪਿੰਡ ਆਇਆ ਸੀ। ਸ਼ਾਮ ਨੂੰ ਪਿੰਡ ਵਿੱਚ ਘੁੰਮਦਾ-ਘੁੰਮਾਉਂਦਾ ਉਹ ਸੱਥ ਵਿੱਚ ਚਲਾ ਗਿਆ, ਪਿੰਡ ਦੀ ਸੱਥ ਵਿੱਚ ਜਿੱਥੇ ਕਦੇ ਉਸ ਨੇ ਬੜੇ ਹੀ ਉੱਦਮ ਨਾਲ ਪਿੰਡ ਦੇ ਨੌਜਵਾਨ ਸ਼ਹੀਦ ਦਾ ਬੁੱਤ ਲਗਵਾਇਆ ਸੀ ਤੇ ਉਸ ਦੇ ਆਲੇ-ਦੁਆਲੇ ਚਾਰ ਦੀਵਾਰੀ ਕਰਵਾਕੇ ਫੁੱਲ-ਬੂਟੇ ਲਗਵਾਏ ਸੀ। ਪਰੰਤੂ ਉਸ ਨੂੰ ਇਹ ਦੇਖ ਕੇ ਬੜਾ ਧੱਕਾ ਲੱਗਾ ਕਿ ਸ਼ਹੀਦ ਦੇ ਬੁੱਤ ਉੱਤੇ ਜਾਨਵਰਾਂ ਨੇ ਬਿੱਠਾਂ ਹੀ ਬਿੱਠਾਂ ਕੀਤੀਆਂ ਹੋਈਆਂ ਸਨ। ਚਾਰਦੀਵਾਰੀ ਅੰਦਰ ਲੰਬਾ-ਲੰਬਾ ਘਾਹ ਉੱਗਿਆ ਹੋਇਆ ਸੀ। ਬਾਹਰ ਕੁਝ ਬੁਰਗ ਬੈਠੇ ਤਾਸ਼ ਖੇਡ ਰਹੇ ਸਨ।
ਸਤਿ ਸ੍ਰੀ ਅਕਾਲ ਬੁਰਗੋ!” ਉਸਨੇ ਕੋਲ ਆ ਕੇ ਕਿਹਾ।
ਸਤਿ ਸ੍ਰੀ ਅਕਾਲ ਪੁੱਤਰਾ, ਕਦੋਂ ਆਉਣੇ ਹੋਏ
ਸਵੇਰੇ ਹੀ ਆਇਆਂ ਜੀ। ਆਹ ਆਪਣੇ ਨੌਜਵਾਨ ਸ਼ਹੀਦ ਦੀ ਯਾਦਗਾਰ ਦੀ ਬੜੀ ਬੇਅਦਬੀ ਹੋਈ ਪਈ ਹੈ
ਤੈਨੂੰ ਪਤਾ ਹੀ ਹੈ ਪੁੱਤਰਾ, ਸਰਕਾਰਾਂ ਕਿੱਥੇ ਸੂਰਬੀਰ ਦੇਸ਼ ਭਗਤਾਂ ਦੀ ਕਦਰ ਕਰਦੀਆਂ ਨੇ। ਕੋਈ ਗਰਾਂਟ-ਗਰੂੰਟ ਆਵੇ ਤਾਂ ਇਹਨੂੰ ਬੈਠਣ ਯੋਗ ਕਰੀਏ। ਇੱਕ ਬੁਰਗ ਨੇ ਗੱਲ ਕੱਟਦੇ ਹੋਏ ਕਿਹਾ।
ਤਾਇਆ, ਅਸੀਂ ਏਨੇ ਗਏ ਗੁਜ਼ਰੇ ਹਾਂ ਕਿ ਆਪਣੇ ਸ਼ਹੀਦਾਂ ਦੀਆਂ ਯਾਦਗਾਰਾਂ ਸੰਭਾਲਣ ਲਈ ਸਰਕਾਰਾਂ ਦਾ ਮੂੰਹ ਦੇਖੀਏ ਅਸੀਂ ਲੋਕ ਆਏ ਸਾਲ ਯੱਗ ਕਰਵਾਉਣ ਲਈ ਲੱਖਾਂ ਰੁਪਏ ਖਰਚ ਦਿੰਦੇ ਹਾਂ ਤੇ ਇਸ ਸਾਡੇ ਸਰਮਾਏ ਦੀ ਦੇਖਭਾਲ ਲਈ ਕੁਝ ਸਮਾਂ ਨਹੀਂ ਦੇ ਸਕਦੇ। ਸ਼ਰਮ ਆਉਣੀ ਚਾਹੀਦੀ ਹੈ। ਕਹਿੰਦਾ ਹੋਇਆ ਉਹ ਅਗਾਂਹ ਚਲਿਆ ਗਿਆ। ਸਾਰੀ ਰਾਤ ਉਸਨੂੰ ਨੀਂਦ ਨਹੀਂ ਆਈ। ਸਵੇਰ ਹੋਣ ਸਾਰ ਹੀ ਉਹ ਕਹੀ ਚੁੱਕ ਕੇ ਸੱਥ ਵੱਲ ਨੂੰ ਤੁਰ ਪਿਆ। ਪਰ ਜਦੋਂ ਉਹ ਉੱਥੇ ਪਹੁੰਚਿਆ, ਉਸਨੇ ਦੇਖਿਆ ਕਿ ਉਸ ਤੋਂ ਪਹਿਲਾਂ ਹੀ ਕਈ ਬੁਰਗ ਪਹਿਲਾਂ ਟੱਕ ਲਾ ਚੁੱਕੇ ਸਨ।
                                      -0-